ਅਮਰਗੜ੍ਹ, 11 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਮਹਿਲਾ ਅਗਰਵਾਲ ਸਭਾ ਅਮਰਗੜ੍ਹ ਦੀ ਮੀਟਿੰਗ ਸ੍ਰੀਮਤੀ ਰਿਸ਼ੂ ਸ਼ਿੰਗਲਾ ਧਰਮਪਤਨੀ ਸ੍ਰੀ ਹਰਸ਼ ਸ਼ਿੰਗਲਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ।ਜਿਸ ਵਿੱਚ ਪਹੁੰਚੀਆਂ ਅਗਰਵਾਲ ਸਭਾ ਦੀਆਂ ਅਹੁਦੇਦਾਰਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਸਬੰਧੀ ਅਹਿਮ ਨੁਕਤਿਆਂ ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਸ੍ਰੀਮਤੀ ਰਿਵਾ ਛਾਹੜੀਆਂ ਪ੍ਰਧਾਨ ਜਿਲ੍ਹਾ ਮਹਿਲਾ ਅਗਰਵਾਲ ਸਭਾ,ਮੰਜੂ ਬਾਲਾ ਜਿਲ੍ਹਾ ਸਕੱਤਰ,ਪਵਨ ਛਾਹੜੀਆ ਜਿਲ੍ਹਾ ਸਕੱਤਰ ਅਗਰਵਾਲ ਸਭਾ ਅਤੇ ਜਗਦੀਸ਼ ਸ਼ਿੰਗਲਾ ਆਦਿ ਨੇਂ ਵਿਸੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਮਹਿਲਾ ਸਭਾ ਨੂੰ ਹੋਰ ਮਜ਼ਸ਼ੂਤ ਕਰਨ ਲਈ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ। ਇਸ ਸਮੇਂ ਕਿਰਨ ਸ਼ਿੰਗਲਾ,ਸ਼ੈਲੀ ਸ਼ਿੰਗਲਾ, ਸੁਨੀਤ ਸ਼ਿੰਗਲਾ,ਮਿਨਾਕਸ਼ੀ ਰਾਣੀ, ਸੁਮਨ ਸ਼ਿੰਗਲਾ,ਨੀਤਾ ਗਰਗ, ਸੁਨੀਤਾ ਅਤੇ ਕਾਮਨੀ ਆਦਿ ਨੇਂ ਵਿਸੇਸ਼ ਤੌਰ ਤੇ ਸਮੂਲੀਅਤ ਕੀਤੀ।



