Skip to content
Independent perspectives. Global stories.
BREAKING

ਡਾ. ਅੰਬੇਦਕਰ ਸਕਾਲਰਸ਼ਿਪ ਲਈ ਆਨਲਾਈਨ ਅਰਜ਼ੀਆਂ 16 ਤੋਂ 18 ਤੱਕ : ਭਲਾਈ ਵਿਭਾਗ

Share this story

ਚੰਡੀਗੜ੍ਹ, 11 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਦੇ ਭਲਾਈ ਵਿਭਾਗ ਨੇ ਦਸਿਆ ਹੈ ਕਿ ਬੀ.ਐਡ, ਨਰਸਿੰਗ, ਈ.ਟੀ.ਟੀ. ਅਤੇ ਆਯੁਰਵੈਦਿਕ ਕੋਰਸਾਂ ਵਿੱਚ ਜਿਨ੍ਹਾਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਸ਼ਡਿਊਲ ਅਨੁਸਾਰ 30 ਅਕਤੂਬਰ ਤੱਕ ਦਾਖਲੇ ਹੋਏ ਹਨ, ਉਨ੍ਹਾਂ ਵਿਦਿਆਰਥੀਆਂ ਲਈ ਪੋਰਟਲ ’ਤੇ ਸਕਾਲਰਸ਼ਿਪ ਲਈ ਆਨ ਲਾਈਨ ਦਰਖਾਸਤਾਂ ਦੇਣ ਲਈ 16 ਦਸੰਬਰ, 2017 ਤੋਂ ਪੋਰਟਲ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦਸਿਆ ਕਿ ਸਬੰਧਤ ਵਿਦਿਆਰਥੀ ਅਤੇ ਸੰਸਥਾਵਾਂ 16 ਦਸੰਬਰ ਤੋਂ 18 ਦਸੰਬਰ ਤੱਕ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਆਪਣੀਆਂ ਅਰਜ਼ੀਆਂ ਲੋੜੀਂਦੇ ਦਸਤਾਵੇਜਾਂ ਸਮੇਤ ਸੈਂਕਸ਼ਨਿੰਗ ਅਥਾਰਟੀ ਨੂੰ ਫਾਰਵਰਡ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ 18 ਦਸੰਬਰ 2017 ਨੂੰ ਰਾਤ 12 ਵਜੇ ਤੋਂ ਬਾਅਦ ਸੰਸਥਾਵਾਂ ਅਤੇ ਵਿਦਿਆਰਥੀਆਂ ਦਾ ਪੋਰਟਲ ਬੰਦ ਹੋ ਜਾਵੇਗਾ।
ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਸੈਂਕਸ਼ਨਿੰਗ ਅਥਾਰਿਟੀ ਇਨ੍ਹਾਂ ਦਰਖਾਸਤਾਂ ਨੂੰ 19 ਅਤੇ 20 ਦਸੰਬਰ ਤੱਕ ਪ੍ਰਵਾਨਗੀ ਦੇ ਕੇ 20 ਦਸੰਬਰ ਨੂੰ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਵਿਭਾਗੀ ਮੁਖੀ (ਲਾਗੂਕਰਤਾ ਵਿਭਾਗ) ਨੂੰ ਭੇਜਣਾ ਯਕੀਨੀ ਬਣਾਉਣਗੀਆਂ ਕਿਉਂ ਕਿ 20 ਦਸੰਬਰ ਨੂੰ ਰਾਤ 12 ਵਜੇ ਤੋਂ ਬਾਅਦ ਸੈਂਕਸ਼ਨ ਅਥਾਰਿਟੀ ਦਾ ਪੋਰਟਲ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਲਾਈਨ ਡਿਪਾਰਟਮੈਂਟ 22 ਦਸੰਬਰ ਨੂੰ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਸਾਰੀਆਂ ਦਰਖਾਸਤਾਂ ਨੂੰ ਡਾਇਰੈਕਟਰ ਭਲਾਈ ਨੂੰ ਫਾਰਵਰਡ ਕਰਨਾ ਯਕੀਨੀ ਬਨਾਉਣ ਕਿਉਂ ਕਿ 22 ਦਸੰਬਰ ਨੂੰ ਰਾਤ 12 ਵਜੇ ਤੋਂ ਬਾਅਦ ਲਾਈਨ ਡਿਪਾਰਟਮੈਂਟ ਦਾ ਪੋਰਟਲ ਬੰਦ ਹੋ ਜਾਵੇਗਾ।

WRITTEN BY