Skip to content
Independent perspectives. Global stories.
BREAKING

ਬਚੇ ’ਤੇ ਤਸ਼ੱਦਦ ਕਰਨ ਦੇ ਕੇਸ ’ਚ ਤਿੰਨ ਥਾਣੇਦਾਰਾਂ ’ਤੇ ਕਾਰਵਾਈ

Share this story

ਬਠਿੰਡਾ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਚੁਫੇਰਿਓਂ ਅਲੋਚਨਾ ਮਗਰੋਂ ਅਜ 12 ਸਾਲਾ ਲੜਕੇ ਉਪਰ ਪੁਲਿਸ ਵਲੋਂ ਤਸ਼ਦਦ ਕਰਨ ਦੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਏ.ਐਸ.ਆਈ. ਕੁਲਵਿੰਦਰ ਤੇ ਲੜਕੇ ਨੂੰ ਕੁਟਮਾਰ ਕਰਕੇ ਥਾਣੇ ਫੜਾਉਣ ਵਾਲੇ ਦਵਿੰਦਰ ਸਿੰਘ ਤੇ ਹੋਰ ਮੁਹਲਾ ਵਾਸੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਦਵਿੰਦਰ ਤੇ ਏਐਸਆਈ ਰਾਜਵੀਰ ਲਾਈਨ ਹਾਜ਼ਰ ਕਰ ਦਿਤੇ ਗਏ ਹਨ।ਕਾਬਲੇਗੌਰ ਹੈ ਕਿ ਤਿੰਨ ਦਸੰਬਰ ਨੂੰ ਪਤੰਗ ਲੁਟਣ ਗਏ ਲੜਕੇ ਨੂੰ ਚੋਰੀ ਦੇ ਇਲਜ਼ਾਮ ਵਿਚ ਮੁਹਲਾ ਵਾਸੀਆਂ ਨੇ ਕੁਟਮਾਰ ਕਰਨ ਤੋਂ ਬਾਅਦ ਕੋਤਵਾਲੀ ਪੁਲਿਸ ਦੇ ਹਵਾਲੇ ਕੀਤਾ ਸੀ। ਪਰਸੋਂ ਲੜਕੇ ਦੀ ਮਾਂ ਨੇ ਪ੍ਰੈਸ ਕਾਨਫ਼ਰੰਸ ਕਰਕੇ ਪੁਲਿਸ ਵਾਲਿਆਂ ‘ਤੇ ਥਰਡ ਡਿਗਰੀ ਤਸ਼ਦਦ ਕਰਨ ਦੇ ਇਲਜ਼ਾਮ ਲਾਏ ਸਨ। ਉਸ ਨੇ ਕਿਹਾ ਸੀ ਕਿ ਬਚੇ ਦੇ ਗੁਪਤ ਅੰਗ ਵਿਚ ਪੈਟਰੋਲ ਪਾਇਆ ਗਿਆ ਸੀ।ਬਚਾ ਇਸ ਵੇਲੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮੀਡੀਆ ਵਿਚ ਗਲ ਜਾਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।
ਮੀਡੀਆ ਵਿਚ ਆਉਣ ਮਗਰੋਂ ਇਹ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ। ਅਜ ਆਦਮੀ ਪਾਰਟੀ ਦੀ ਬਠਿੰਡਾ ਦੇਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਲੜਕਾ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਬਚੇ ‘ਤੇ ਅਣਮਨੁਕੀ ਤਸ਼ਦਦ ਕੀਤਾ ਗਿਆ ਹੈ।

WRITTEN BY