ਧੂਰੀ, 10 ਦਸੰਬਰ (ਸਨੀ)- ਬੀਤੇ ਦਿਨੀ ਧੂਰੀ ਨੇੜਲੇ ਪਿੰਡ ਰਲਦੂਸਿੰਘ ਵਾਲਾ ਦਾ ਕਿਸਾਨ ਗੂਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕਰਜੇ ਦੀ ਭੇੱਟ ਚੜ੍ਹ ਗਿਆ । ਪ੍ਰਪਤ ਜਾਣਕਾਰੀ ਅਨੁਸਾਰ ਕਿਸਾਨ ਗੂਰਮੀਤ ਸਿੰਘ ਊਮਰ ਲੱਗਪਗ 35 ਸਾਲ ਜ਼ੋ ਖੇਤਬਾੜੀ ਦਾ ਕੰਮ ਕਰਦਾ ਸੀ ਅਤੇ ਇਸ ਕਿਸਾਨ ਕੋਲ 3 ਵਿੱਘੇ ਜਮੀਨ ਸੀ । ਇਸ ਕਿਸਾਨ ਸਿਰ ਬੇਂਕ ਅਤੇ ਆੜ੍ਹਤੀਆਂ ਦਾ 5 ਲੱਖ ਦੇ ਲੱਗਪਗ ਕਰਜਾ ਸੀ। ਜਿਸ ਕਾਰਨ ਇਹ ਕਾਫੀ ਸਮੇਂ ਤੋ ਪ੍ਰੇਸ਼ਾਨ ਰਹਿੰਦਾ , ਜਿਸ ਕਾਰਨ ਕਿਸਾਨ ਗੁਰਮੀਤ ਸਿੰਘ ਨੇ ਪਿਛਲੀ ਦਿਨੀ ਆਪਣੇ ਖੇਤ ਵਿੱਚ ਕੋਈ ਜਹਿਰੀਲੀ ਚੀਜ ਖਾਂ ਕੇ ਆਤਮ ਹੱਤਿਆ ਕਰ ਲਈ ।ਇਸ ਸਬੰਧੀ ਐਸ ਐਚ ਓ ਸਦਰ ਧੂਰੀ ਸ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਗੂਰਮੀਤ ਸਿੰਘ ਵਾਸੀ ਰਲਦੂਸਿੰਘ ਵਾਲਾ ਨੇ ਕੋਈ ਜਹਿਰੀਲੀ ਚੀਜ ਖਾਂ ਕੇ ਆਤਮ ਹੱਤਿਆ ਕਰ ਲਈ ਹੇ । ਇਸ ਸਬੰਧੀ ਉਸਦੀ ਪਤਨੀ ਸਤਵਿੰਦਰ ਕੋਰ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਆਪਣੀ ਪਤਨੀ ਅਤੇ ਆਪਣੇ ਪੁੱਤਰ ਦਿਲਜੋਤ ਸਿੰਘ ਉਮਰ 12 ਸਾਲ ਨੂੰ ਛੱਡ ਗਿਆ ਹੈ।
ਧੂਰੀ ਨੇੜੇ ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਜ਼ਹਿਰੀਲੀ ਵਸਤੁ ਖਾ ਕੇ ਖੁਦਕੁਸ਼ੀ



