Skip to content
Independent perspectives. Global stories.
BREAKING

ਨਿੱਤ ਦੀਆਂ ਨਵੀਆਂ ਆ ਰਹੀਆਂ ਪ੍ਰਾਇਵੇਟ ਸਕੀਮਾਂ ’ਚ ਉਲਝੇ ਪਿੰਡਾਂ ਦੇ ਭੋਲੇ-ਭਾਲੇ ਲੋਕ

Share this story

ਭਾਈ ਰੂਪਾ, 8 ਦਸੰਬਰ (ਜੱਜਵੀਰ ਜਲਾਲ)- Бਸ਼ਾਤਿਰ ਲੋਕ ਨੈਟ ਦਾ ਸਹਾਰਾ ਲੈਕੇ ਬੁਣ ਰਹੇ ਨੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਲਈ ਠੱਗੀ ਦਾ ਜਾਲ, ਪਹਿਲਾ ਲੋਕਾਂ ਨੂੰ ਮੋਦੀ ਦੀ ਦੋ ਲੱਖ ਵਾਲੀ ਸਕੀਮ ਨੇ ਚੱਕਰਾ ਵਿੱਚ ਪਾਕੇ ਡਾਕਖਾਨਿਆਂ ਮੂਹਰੇ ਖੜ੍ਹੇ ਹੋਣ ਲਈ ਮਜ਼ਬੂਰ ਕਰ ਦਿੱਤਾ ਸੀ ਤੇ ਹੁਣ ਲੋਕ ਪੇਟੀਂਐਮ ਦੇ ਖਾਤੇ ਖੁਲਵਾਉਣ ਲਈ ਹੱਥਾ ਵਿੱਚ ਅਧਾਰ ਕਾਰਡ ਲੈਕੇ ਸਾਝੀਆਂ ਥਾਵਾਂ ਤੇ ਘੁੱਮ ਰਹੇ ਹਨ। ਜਿਸ ਦੀ ਤਾਜਾ ਮਿਸਾਲ ਮਿਲੀ ਪਿੰਡ ਜਲਾਲ ਦੇ ਗੁਰਦੁਆਰਾ ਸਾਹਿਬ ਵਿੱਚ ਭਗਤਾ ਭਾਈ ਤੋ ਰਾਗੀ ਬਲਵਿੰਦਰ ਸਿੰਘ ਨੇ ਲੋਕਾਂ ਨੂੰ ਪੇਟੀਂਐਮ ਦੀ ਸਹੂਲਤ ਦੇਣ ਲਈ ਆਪਣਾ ਅਧਾਰ ਕਾਰਡ ਅਤੇ ਮੁਬਾਇਲ ਫੋਨ ਲੈਕੇ ਆਉਣ ਲਈ ਅਨਾਉਸਮੈਂਟ ਕਰਵਾਅ ਦਿੱਤੀ ਕਿ ਤੁਹਾਡਾ ਜ਼ੀਰੋ ਬੈਲੇਸ਼ ਤੇ ਖਾਤਾਂ ਖੋਲਿਆਂ ਜਾਵੇਗਾ, ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਆਪਣਾ ਕਾਰੋਬਾਰ ਛੱਡ ਕੇ ਇਸ ਸਕੀਮ ਦਾ ਲਾਹਾ ਲੈਣ ਇਕੱਠੇ ਹੋਣੇ ਸ਼ੁਰੂ ਹੋ ਗਏ ਕਈ ਭੋਲੇ ਭਾਲੇ ਲੋਕ ਤਾ ਇਸ ਨੂੰ ਬੈਂਕ ਦੇ ਏ ਟੀ ਐਮ ਦੀ ਸਕੀਮ ਹੀ ਸਮਝ ਰਹੇ ਸਨ।ਪਰ ਜਦੋ ਲੋਕਾਂ ਨੇ ਇਹ ਮਸਲਾ ਪੱਤਰਕਾਰਾਂ ਦੀ ਟੀਮ ਦੇ ਧਿਆਨ ਵਿੱਚ ਲਿਆਦਾ ਤਾ ਪੱਤਰਕਾਰਾਂ ਨੇ ਸਕੀਮ ਚਲ੍ਹਾਂ ਰਹੇ ਰਾਗੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾ ਉਹਨਾਂ ਨੇ ਕਿਹਾ ਕੇ ਸਾਡੇ ਸੀਨੀਅਰ ਨਾਲ ਗੱਲ ਕਰ ਲਵੋ ਪਰ ਉਹਨਾਂ ਨਾਲ ਬੈਠੀ ਲੜਕੀ ਨੇ ਕਿਹਾ ਕਿ ਇਹ ਸੈਂਟਰ ਸਰਕਾਰ ਦੀ ਸਕੀਮ ਹੈ ਪਰ ਸੋਚਨ ਵਾਲੀ ਗੱਲ ਇਹ ਹੈ ਕੇ ਇਸ ਸਕੀਮ ਦੀ ਹਜੇ ਤੱਕ ਕੋਈ ਬਰਾਂਚ ਹੀ ਨਹੀ ਹੈ।ਇਸ ਦੌਰਾਨ ਸਕੀਮ ਦੀ ਆੜ ਹੇਠ ਰਾਗੀ ਬਲਵਿੰਦਰ ਸਿੰਘ ਨੇ 7 ਮੈਂਬਰੀ ਕਮੇਟੀ 200 ਰੁਪਏ ਪ੍ਰਤੀ ਮਹੀਨਾ ਸਕੀਮ ਚਲਾਕੇ ਪਿੰਡਾਂ ਵਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਸਕੀਮ ਤਹਿਤ ਲੜਕੀਆਂ ਦੇ ਵਿਆਹਾਂ ਲਈ ਕੰਪਿਊਟਰ,ਦਰੀਆਂ,ਡਬਲ ਬੈਡ ਦੇ ਕੰਬਲ ਅਤੇ ਫਰਨੀਚਰ ਆਦਿ ਲਈ ਆਏ ਹੋਏ ਲੋਕਾਂ ਨੂੰ ਫਾਰਮਾਂ ਦੀ ਵੰਡ ਅਤੇ ਮੈਂਬਰ ਬਣਨ ਲਈ ਪੇਸ਼ਕਸ ਕੀਤੀ ਜਾ ਰਹੀ ਸੀ।ਇਸ ਸਬੰਧ ਵਿੱਚ ਜਦੋ ਸਰਪੰਚ ਦੇ ਪਤੀ ਜਸਵੰਤ ਸਿੰਘ ਨਾਲ ਗੱਲ ਕੀਤੀ ਉਹਨਾਂ ਕਿਹਾ ਕੇ ਸਾਨੂੰ ਇਸ ਸਕੀਮ ਬਾਰੇ ਕੋਈ ਜਾਣਕਾਰੀ ਨਹੀ ਇਸ ਮੋਕੇ ਪੀਰਖਾਨਾ ਦੇ ਕਮੇਟੀ ਮੈਂਬਰਾਂ ਤੇ ਜਰਨਲ ਸਕੱਤਰ ਜਸਕਰਨ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋ ਮੰਗ ਕੀਤੀ ਅਜਿਹੇ ਫਾਰਮ ਭਰਨ ਵਾਲੇ ਤੇ ਸਕੀਮਾ ਚਲਾਉਣ ਵਾਲੇ ਵਿਆਕਤੀਆਂ ਤੇ ਕਾਰਵਾਈ ਕੀਤੀ ਜਾਵੇ।ਜਦੋ ਇਸ ਸਬੰਧ ਵਿੱਚ ਐਸ.ਡੀ. ਐਮ ਫੂਲ ਸ਼ੁਭਾਸ ਚੰਦਰ ਖਟਕ ਨਾਲ ਗੱਲ ਕੀਤੀ ਤਾ ਉਨ੍ਹਾਂ ਨੇ ਕਿਹਾ ਸਾਡੇ ਕੋਲ ਕੋਈ ਵੀ ਸਰਕਾਰ ਦੀ ਸਕੀਮ ਨਹੀ ਆਈ ੳਹਨਾਂ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਕੋਈ ਮਾਮਲਾ ਸਾਹਮਣੇ ਆਉਦਾ ਹੈ ਤਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

WRITTEN BY