ਰਾਮਪੁਰਾ ਫੂਲ, 8 ਦਸੰਬਰ (ਮਨਪ੍ਰੀਤ ਸਿੰਘ ਗਿੱਲ)- ਸਥਾਨਕ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਤੇ ਅਕਾਲੀ ਦਲ ਭਾਜਪਾ ਗਠਜੋੜ ਵਲੋਂ ਅੱਜ ਅਣਮਿਥੇ ਸਮਂੇ ਲਈ ਕਾਂਗਰਸ ਸਰਕਾਰ ਦੇ ਜਬਰ ਵਿਰੁੱਧ ਧਰਨਾ ਲਗਾਇਆ ਗਿਆ। ਧਰਨੇ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤੀ। ਸੈਂਕੜਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਸੂਬੇ ਦੀ ਕੈਪਟਨ ਸਰਕਾਰ ਤੇ ਗੁੰਡਾਗਰਦੀ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਤੋ. ਸੂਬੇ ਵਿੱਚ ਕਾਂਗਰਸ ਸਰਕਾਰ ਆਈ ਹੈ ਉਸ ਸਮੇ. ਤੋਂ ਲੋਕ ਭਲਾਈ ਸਕੀਮਾਂ ਠੱਪ ਕਰਵਾ ਦਿੱਤੀਆਂ ਜਿਸ ਕਾਰਨ ਸੂਬੇ ਦਾ ਹਰ ਵਰਗ ਗੰਭੀਰ ਸਮੱਸਿਆਵਾ ਵਿੱਚੋਂ ਗੁਜਰ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਭਾਜਪਾ ਗਠਜੋੜ ਮਿਊਂਸਪਲ ਚੋਣਾਂ ਵਿੱਚ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗਾ। ਉਨ੍ਹਾਂ ਸਪੱਸ਼ਟ ਸ਼ਬਦਾ ਵਿੱਚ ਐਲਾਨ ਕੀਤਾ ਕਿ ਅਕਾਲੀ ਦਲ ਦੇ ਕਿਸੇ ਵਰਕਰ ਨੂੰ ਕੋਈ ਸਮੱਸਿਆ ਨਹੀ ਆਉਣ ਦੇਣਗੇ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਤੇ ਸੱਤਾ ਹਥਿਆਉਣ ਲਈ ਝੂਠ ਦਾ ਪ੍ਰਯੋਗ ਕੀਤਾ। ਜਿਹੜੇ ਸ਼ਬਜਬਾਗ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ ਦਿਖਾਏ ਗਏ ਉਹ ਲਾਰਿਆ ਦੇ ਵਕਤੀ ਗੋਲਗੱਲੇ ਸਾਬਤ ਹੋਏ। ਇਸ ਮੌਕੇ ਭਾਜਪਾ ਦੇ ਜਿਲਾ ਦਿਹਾਤੀ ਪ੍ਰਧਾਨ ਮੱਖਣ ਜਿੰਦਲ ਮੰਚ, ਸੰਚਾਲਨ ਸੁਨੀਲ ਬਿੱਟਾ, ਪ੍ਰਿੰਸ ਨੰਦਾ, ਕੌਸਲਰ ਸੁਰਜੀਤ ਸਿੰਘ , ਐਸਜੀਪੀਸੀ ਅੰਤਰਿਮ ਕਮੇਟੀ ਮੈਂਬਰ ਗੁਰਤੇਜ ਢੱਡੇ, ਹਰਿੰਦਰ ਹਿੰਦਾ ਮਹਿਰਾਜ, ਯੂਥ ਆਗੂ ਜਸ ਪਿੱਪਲੀ, ਨਰੇਸ਼ ਸੀਏ , ਆਸ਼ੂ ਗੋਇਲ, ਜਗਜੀਤ ਪਿੰਕਾ, ਸੱਤਪਾਲ ਗਰਗ ਤੋਂ ਇਲਾਵਾ ਪਿੰਡਾ ਸ਼ਹਿਰਾਂ ਦੇ ਸੈਕੜੇ ਵਰਕਰਾ ਨੇ ਸ਼ਿਰਕਤ ਕੀਤੀ।
ਅਕਾਲੀ ਦਲ ਵੱਲੋਂ ਬਠਿੰਡਾ-ਚੰਡੀਗੜ੍ਹ ਜਾਮ



