Skip to content
Independent perspectives. Global stories.
BREAKING

ਧੂਰੀ ਵਿੱਚ ਦਰਪੇਸ਼ ਟਰੈਫਿਕ ਸਮੱਸਿਆ ਸੁਧਰੀ-ਆਵਾਜਾਈ ਨਿਰਵਿਘਨ ਜਾਰੀ

Share this story

ਧੂਰੀ, 6 ਦਸੰਬਰ (ਸੰਨੀ)- ਜਿਲ੍ਹਾ ਪੁਲਿਸ ਮੁਖੀ ਸੰਗਰੂਰ ਸ੍ਰ: ਮਨਦੀਪ ਸਿੰਘ ਸਿੱਧੂ ਵੱਲ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀਂ ਧੂਰੀ ਸ੍ਰ: ਅਕਾਸ਼ਦੀਪ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਵੱਲੋ ਸ਼ਹਿਰ ਵਾਸੀਆਂ ਨੂੰ ਆਪਣੇ ਮਿੱਠ ਬੋਲੜੇ ਸ਼ਬਦਾਂ ਨਾਲ ਦਿੱਤੇ ਜਾ ਰਹੇ ਸੁਨੇਹਿਆਂ ਦਾ ਅਸਰ ਹੋਣਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਬਜਾਰਾਂ ਵਿੱਚ ਲੱਗਣ ਵਾਲੇ ਵੱਡੇ ਵੱਡੇ ਜ਼ਾਮਾਂ ਤੋ ਹੁਣ ਲੋਕਾਂ ਨੇ ਨਿਜਾਤ ਪਾਈ ਹੈ, ਜਿਸ ਕਾਰਨ ਸ਼ਹਿਰ ਨੂੰ ਜਿੱਥੇ ਇੱਕ ਨਵੀ ਦਿੱਖ ਮਿਲੀ ਹੈ, ਉਥੇ ਲੋਕਾਂ ਵਿੱਚ ਇੱਕੋ ਗੱਲ ਪਾਈ ਜਾ ਰਹੀ ਹੈ ਕਿ ਵਾਕਿਆ ਹੀ ਸਨੇਹੀ ਵਿੱਚ ਕੋਈ ਗੱਲ ਹੈ, ਨਹੀ ਹੋਰ ਐਸ.ਐਚ.ਓਜ਼ ਵਾਂਗ ਵੀ ਕੰਮ ਕਰ ਸਕਦਾ ਹੈ। ਜਿਕਰਯੋਗ ਹੈ ਕਿ ਇੰਸਪੈਕਟਰ ਰਾਜੇਸ਼ ਸਨੇਹੀ ਵੱਲੋ ਮੁੱਖ ਅਫਸਰ ਥਾਣਾ ਸਿਟੀ ਧੂਰੀ ਦਾ ਚਾਰਜ ਸੰਭਾਲਣ ਤੋ ਮਹਿਜ ਕੁੱਝ ਦਿਨਾਂ ਵਿੱਚ ਹੀ ਜਿੱਥੇ ਧੂਰੀ ਸ਼ਹਿਰ ਦੇ ਲੋਕਾਂ ਨੂੰ ਵੱਡੇ ਵੱਡੇ ਟਰੈਫਿਕ ਨਿਯਮਾਂ ਤੋ ਨਿਜਾਤ ਦਿਵਾਈ ਹੈ, ਉਥੇ ਟਰੈਫਿਕ ਸਮੱਸਿਆ ਪ੍ਰਤੀ ਪੱਕੀ ਵਿਉਤਬੰਦੀ ਕਰਕੇ ਟਰੈਫਿਕ ਥਾਵਾਂ ਨਿਰਧਾਰਿਤ ਕੀਤੀਆਂ ਹਨ। ਥਾਣਾ ਸਿਟੀ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਰਾਜੇਸ਼ ਸਨੇਹੀ ਨੇ ਦੱਸਿਆ ਕਿ ਸ਼ਹਿਰ ਅੰਦਰ ਟਰੈਫਿਕ ਵਿਵਸਥਾ ਨੂੰ ਚੁਸਤ ਦਰੁੱਸਤ ਰੱਖਣ ਦੇ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜਿੱਥੇ ਉਨ੍ਹਾਂ ਵੱਡੇ ਮਾਲ ਵਾਹਨਾਂ ਲਈ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਅੰਦਰ ਦਾਖਲ ਹੋਣ ਦਾ ਸਮਾਂ ਨਿਰਧਾਰਤ ਕੀਤਾ ਹੈ, ਉੱਥੇ ਹੀ ਵਾਹਨਾਂ ਦੀ ਪਾਰਕਿੰਗ ਦੇ ਲਈ ਇਕ ਪਲਾਨ ਵੀ ਜਾਰੀ ਕੀਤਾ ਹੈ ਅਤੇ ਉਹ ਖੁਦ ਦੁਕਾਨਦਾਰਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਸਮਾਨ ਨਾ ਰੱਖਣ ਅਤੇ ਲੋਕਾਂ ਵੱਲੋ ਵੀ ਭਰਪੂਰ ਸਹਿਯੋਗ ਦਿੰਦਿਆਂ ਹਾਂ ਪੱਖੀ ਨਤੀਜੇ ਦਿੱਤੇ ਜਾ ਰਹੇ ਹਨ। ਉਨ੍ਹਾਂ ਇਸ ਤੋਂ ਇਲਾਵਾ ਸ਼ਹਿਰ ਦੇ ਸਦਰ ਬਾਜਾਰ, ਲੋਹਾ ਬਾਜ਼ਾਰ ਸਮੇਤ ਹੋਰ ਬਾਜ਼ਾਰਾਂ ਵਿਚ ਜਾ ਕੇ ਟਰੈਫਿਕ ਵਿੱਚ ਵਿਘਨ ਪਾ ਰਹੀਆਂ ਕਾਰਾਂ ਨੂੰ ਹਟਵਾਓੁਣ ਦੇ ਨਾਲ-ਨਾਲ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਵੀ ਚੁੱਕਣ ਦੀ ਹਦਾਇਤ ਕੀਤੀ ਗਈ ਹੈ ਅਤੇ ਸ਼ਹਿਰ ਅੰਦਰ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਦੇ ਲਈ ਉਨ੍ਹਾਂ ਵੱਲੋਂ ਕੁਝ ਵਿਸ਼ੇਸ਼ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆਂ ਕਿ ਸ਼ਹਿਰ ਦੇ ਸਦਰ ਬਾਜਾਰ ’ਚ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਪੁਰਾਣੀ ਕਚਹਿਰੀ ਗਰਾਉਂਡ ਵਿਖੇ, ਲੋਹਾ ਬਾਜਾਰ ਅਤੇ ਪੁਰਾਣੀ ਅਨਾਜ ਮੰਡੀ ਦੇ ਵਾਹਨਾਂ ਦੀ ਪਾਰਕਿੰਗ ਲਈ ਸੰਗਰੂਰ ਵਾਲੀ ਕੋਠੀ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਵੱਡੇ ਮਾਲ ਵਾਹਨਾਂ ਦੇ ਦਾਖਲ ਹੋਣ ਦਾ ਸਮਾਂ ਸ਼ਾਮ 7 ਵਜੇ ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ ਦਾ ਹੀ ਹੋਵੇਗਾ। ਉਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਧਰ ਸਿਟੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਅਮਰਜੀਤ ਸਿੰਘ ਕੋਹਲੀ ਅਤੇ ਅੱਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨਦੀਪ ਗਰਗ ਨੇ ਇੰਸਪੈਕਟਰ ਰਾਜੇਸ਼ ਸਨੇਹੀ ਦੇ ਅਜਿਹੇ ਲੋਕ ਪੱਖੀ ਕਾਰਜਾਂ ਦੀ ਸਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ।

WRITTEN BY