Skip to content
Independent perspectives. Global stories.
BREAKING

ਖਡਿਆਲ ਦੇ ਟੂਰਨਾਮੈਂਟ ’ਤੇ ਦਿੜ੍ਹਬਾ ਪਿੰਡ ਦਾ ਕਬਜ਼ਾ

Share this story

ਦਿੜ੍ਹਬਾ ਮੰਡੀ, 5 ਦਸਬੰਰ (ਸਤਪਾਲ ਖਡਿਆਲ)-ਨੇੜਲੇ ਪਿੰਡ ਖਡਿਆਲ ਵਿਖੇ ਸ੍ਰੀ ਗੁਰੂ ਤੇਗਬਹਾਦਰ ਨੌਜਵਾਨ ਕਲੱਬ ਤੇ ਗ੍ਰਾਮ ਪੰਚਾਇਤ ਵਲੋਂ ਅਕਾਲੀ ਆਗੂ ਹਰਪਾਲ ਸਿੰਘ ਡਰਾਇਕੈਟਰ ਪਨਸੀਡ ਪੰਜਾਬ ਦੀ ਅਗਵਾਈ ਚ ਕਰਵਾਏ ਗਿਆ 31ਵਾਂ ਟੂਰਨਾਮੈਂਟ ਬੜੀ ਸਾਨੋ ਸੌਕਤ ਨਾਲ ਸੰਪੰਨ ਹੋਇਆ । ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਚਿਦਾਨੰਦ ਜੀ ਨੇ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦਸ ਸਾਲ ਸੂਬੇ ਦੀ ਸੇਵਾ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿੱਚ ਖੇਡਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਉਹਨਾਂ ਸ੍ਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੇ ਕੋਟੇ ਚੋ 5 ਲੱਖ ਰੁਪਏ ਪਿੰਡ ਦੇ ਸਟੇਡੀਅਮ ਨੂੰ ਦੇਣ ਦਾ ਐਲਾਨ ਕੀਤਾ । ਇਸ ਮੌਕੇ ਹੋਏ ਵੱਖ ਵੱਖ ਕਬੱਡੀ ਮੁਕਾਬਲਿਆ ਦੌਰਾਨ ਕਬੱਡੀ 46 ਕਿਲੋਗ੍ਰਾਮ ਵਿੱਚ ਫਿਰੋਜਪੁਰ ਫਸਟ ਖਡਿਆਲ ਸੈਕਿੰਡ, ਕਬੱਡੀ 57 ਕਿਲੋਗ੍ਰਾਮ ਵਿੱਚ ਜਖੇਪਲ ਫਸਟ ਸ਼ੇਰੋਂ ਸੈਕਿੰਡ, ਕਬੱਡੀ 65 ਕਿਲੋਗ੍ਰਾਮ ਵਿੱਚ ਖਡਿਆਲ ਫਸਟ ਸ਼ੇਰੋਂ ਸੈਕਿੰਡ , ਕਬੱਡੀ 75 ਕਿਲੋਗ੍ਰਾਮ ਵਿੱਚ ਕੋਟ ਕਲਾਂ ਫਸਟ ਖਡਿਆਲ ਸੈਕਿੰਡ ਰਹੇ । ਕਬੱਡੀ ਓਪਨ ਵਿੱਚ ਪੰਜਾਬ ਹਰਿਆਣਾ ਤੋਂ ਤਿੰਨ ਦਰਜਨ ਟੀਮਾ ਨੇ ਭਾਗ ਲਿਆ । ਸੈਮੀਫਾਈਨਲ ਵਿੱਚ ਦਿੜ੍ਹਬਾ ਪਿੰਡ ਨੇ ਦਿੜ੍ਹਬਾ ਤੇ ਧਨੌਰੀ (ਹਰਿਆਣਾ) ਨੇ ਸਿਰਸਲ ( ਹਰਿਆਣਾ) ਨੂੰ ਹਰਾਇਆ । ਓਪਨ ਦੇ ਫਾਈਨਲ ਮੁਕਾਬਲੇ ਵਿੱਚ ਵਿਸ਼ਵਵਿਜੇਤਾ ਖਿਡਾਰੀ ਸੰਦੀਪ ਲੁਧਰ ਨੇ 6500 ਰੁਪਏ ਦੀ ਪਹਿਲੀ ਰੇਡ ਪਾ ਕੇ ਜੈਤੂ ਸ਼ੁਰੂਆਤ ਕੀਤੀ । ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੁਮੇਂਟੇਟਰ ਸਤਪਾਲ ਖਡਿਆਲ, ਕਬੱਡੀ ਖਿਡਾਰੀ ਗੋਗੋ ਰੁੜਕੀ, ਪੰਮਾ ਸੋਹਾਣਾ, ਏਕਮ ਹਠੂਰ, ਸਿੰਦਾ ਗਹਿਲਾ, ਸੋਮਾ ਘਰਾਚੋਂ, ਧਿਆਨਾ ਦਿੜ੍ਹਬਾ, ਗੀਤਕਾਰ ਪ੍ਰੀਤ ਸੰਘਰੇੜੀ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿੱਤ ਕੀਤਾ ਗਿਆ । ਮੈਚਾ ਦੀ ਕੁਮੈਂਟਰੀ ਅਮਨ ਲੋਪੋ, ਸਤਪਾਲ ਖਡਿਆਲ, ਕਮਲ ਖੋਖਰ, ਜਸ਼ਨ ਮਹਿਲਾਂ, ਜਗਦੀਸ ਘਰਾਟ ਨੇ ਕੀਤੀ । ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਮਾਹੀ ਘਰਾਚੋਂ ਨੇ ਬਾਖੂਬੀ ਨਿਭਾਈ । ਸਾਮ ਨੂੰ ਪ੍ਰਸਿੱਧ ਗਾਇਕ ਲਾਭ ਹੀਰਾ ਦਾ ਖੁੱਲ੍ਹਾਂ ਅਖਾੜਾ ਲੱਗਿਆ ।ਇਸ ਮੌਕੇ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ, ਹਰਦੇਵ ਸਿੰਘ ਰੋਗਲਾ, ਗੁਲਜਾਰ ਸਿੰਘ ਮੂਣਕ, ਸੁਖਜਿੰਦਰ ਸਿੰਘ ਸਿੰਧੜਾ, ਰਣਧੀਰ ਸਿੰਘ ਸਮੂਰਾ, ਗੁਰਪਿਆਰ ਸਿੰਘ ਚੱਠਾ, ਵਿਸ਼ਾਲ ਗਰਗ, ਪ੍ਰਧਾਨ ਰਣਜੀਤ ਸਿੰਘ ਰਾਣਾ, ਸਰਪੰਚ ਬਿੱਕਰ ਸਿੰਘ, ਲੀਲਾ ਸਰਪੰਚ ਜਵੰਧਾ, ਮੱਖਣ ਸਿੰਘ ਰਟੋਲਾਂ ,ਜੱਸੀ ਕੋਠੇ ਆਲਾ ਸਿੰਘ, ਭੋਲਾ ਆੜਤੀਆ ਆਦਿ ਹਾਜਰ ਸਨ ।

WRITTEN BY