Skip to content
Independent perspectives. Global stories.
BREAKING

ਲੱਖਾ ਸਿਧਾਣਾ ਨਾਲ ਜੇਲ੍ਹ ’ਚ ਮੁਲਾਕਤਾਂ ਕਰਨ ਪਹੁੰਚੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਮੈਂਬਰ ਬੇਰੰਗ ਮੋੜੇ

Share this story

ਰਾਮਪੁਰਾ ਫੂਲ, 4 ਦਸੰਬਰ (ਮਨਦੀਪ ਢੀਂਗਰਾ)- ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਅਰੰਭੇ ਸਾਂਝੇ ਸੰਘਰਸ਼ ਦੋਰਾਨ ਫਰੀਦਕੋਟ ਜੇਲ ਚ, ਬੰਦ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਦੀ ਮੁਲਾਕਾਤ ਕਰਨ ਮਾਂ ਬੋਲੀ ਸਤਿਕਾਰ ਕਮੇਟੀ ਦੇ ਮਿਲਣ ਗਏ ਆਗੂਆਂ ਚੋ ਸਿਰਫ ਇੱਕ ਵਿਅਕਤੀ ਦੀ ਹੀ ਮੁਲਾਕਾਤ ਕਰਵਾਈ ਗਈ। ਮੁਲਾਕਾਤ ਕਰਨ ਵਾਲਿਆਂ ਵਿੱਚ ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ਼ ਅਤੇ ਗੁਰਪ੍ਰੀਤ ਸਿੰਘ ਮੋਢੀ ਸਿਧਾਣਾ ਦੀ ਮੁਲਾਕਾਤ ਜੇਲ ਪ੍ਰਸ਼ਾਸਨ ਨੇ ਲੱਖਾ ਸਿਧਾਣਾ ਨਾਲ ਨਹੀ ਕਰਵਾਈ । ਇਸ ਦੀ ਐਕਸ਼ਨ ਕਮੇਟੀ ਨੇ ਸਖਤ ਸਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸਨੂੰ ਮਨੁੱਖੀ ਅਧਿਕਾਰੀ ਦੀ ਉਲਘਣਾ ਕਰਾਰ ਦਿੱਤਾ। ਮਾਂ ਬੋਲੀ ਸਤਿਕਾਰ ਐਕਸ਼ਨ ਕਮੇਟੀ ਵੱਲੋ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਜੇਲ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣੂੰ ਕਰਵਾਕੇ ਅੱਜ ਸਵੇਰੇ ਐਕਸ਼ਨ ਕਮੇਟੀ ਵੱਲੋ ਬਾਬਾ ਹਰਦੀਪ ਸਿੰਘ , ਲੇਖਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ ਤੇ ਮੋਢੀ ਸਿਧਾਣਾ ਮੁਲਾਕਤਾ ਕਰਨ ਗਏ ਪਰ ਜੇਲ ਪ੍ਰਸ਼ਾਸਨ ਨਾਲ ਉਹਨਾ ਦੀ ਉਸ ਸਮੇ ਤਲਖੀ ਹੋ ਗਈ ਜਦੋ ਜੇਲ ਅਧਿਕਾਰੀਆਂ ਨੇ ਸਾਰਿਆਂ ਦੀ ਮੁਲਾਕਾਤ ਕਰਵਾਉਣ ਤੋ ਇਨਕਾਰ ਕਰ ਦਿੱਤਾ । ਬਲਜਿੰਦਰ ਸਿੰਘ ਬਾਗੀ ਨਾਲ ਹੋਈ ਮੁਲਾਕਾਤ ਦੋਰਾਨ ਲੱਖਾ ਸਿਧਾਣਾ ਨੇ ਜੇਲ ਪ੍ਰਸ਼ਾਸਨ ਤੇ ਦੋਸ ਲਗਾਉਦਿਆਂ ਕਿਹਾ ਕਿ ਉਸਨੂੰ ਬੇਵਜਾ ਜਲੀਲ ਅਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਪਰ ਫਿਰ ਵੀ ਇਹ ਸਭ ਕੁਝ ਹੋਣ ਦੇ ਬਾਵਜੂਦ ਉਹ ਚੜਦੀਕਲਾਂ ਵਿੱਚ ਹੈ।
ਉਨ੍ਹਾਂ ਨੋਜਵਾਨਾ ਨੂੰ ਪੰਜਾਬੀ ਮਾਂ ਬੋਲੀ ਦੇ ਮਾਣ ਸਨਮਾਣ ਬਹਾਲ ਕਰਵਾਉਣ ਲਈ ਆਰੰਭੇ ਸੰਘਰਸ਼ ਨੂੰ ਲਗਾਤਾਰ ਅੱਗੇ ਵਧਾਉਣ ਦੀ ਅਪੀਲ ਕੀਤੀ । ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਉਹ ਮੁਲਾਕਾਤ ਨਾ ਕਰਵਾਉਣ ਦੇ ਮਸਲੇ ਨੂੰ ਪੰਜਾਬ ਹਿਉਮਨ ਆਰਗਾਇਨੇਸ਼ਜ ਅਤੇ ਮਨੁੱਖੀ ਅਧਿਕਾਰ ਸੰਗਠਨ ਚੰਡੀਗੜ ਨੂੰ ਜਾਣੂੰ ਕਰਵਾਉਣਗੇ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਬਠਿੰਡਾ, ਮਨਪ੍ਰੀਤ ਸਿੰਘ ਨਿੱਕਾ ਸਿੱਧਾਣਾ, ਰਾਜਵਿੰਦਰ ਰਾਏਖਾਨਾ, ਸੁਰਿੰਦਰ ਸਿੰਘ ਨਥਾਣਾ, ਐਚ ਐਸ ਹਮੀਦਾ ਅਤੇ ਗੁਰਪ੍ਰੀਤ ਸਿੰਘ ਮੋਢੀ ਆਦਿ ਹਾਜ਼ਰ ਸਨ।

WRITTEN BY