Skip to content
Independent perspectives. Global stories.
BREAKING

ਚੋਰਾਂ ਨੇ ਬੱਸ ਸਟੈਂਡ ਮਾਰਕੀਟ ਨੂੰ ਫਿਰ ਬਣਾਇਆ ਆਪਣਾ ਨਿਸ਼ਾਨਾ

Share this story

ਰਾਮਪੁਰਾ ਫੂਲ, 4 ਦਸੰਬਰ (ਕੁਲਜੀਤ ਢੀਂਗਰਾ, ਲੱਖਾ ਹਰੀ)- ਸਥਾਨਕ ਬੱਸ ਸਟੈਂਡ ਨੇੜੇ ਬੀਤੀ ਰਾਤ ਚੋਰਾ ਵੱਲੋ ਦੋ ਦੁਕਾਨਾ ਦੇ ਜਿੰਦਰੇ ਭੰਨਕੇ ਕੀਮਤੀ ਸਮਾਨ ਤੇ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੱਸ ਸਟੈਂਡ ਮਾਰਕਿਟ ਵਿਖੇ ਰਿੰਕੂ ਟੈਲੀਕਾਮ ਦਾ ਕੰਮ ਕਰਦੇ ਦੁਕਾਨਦਾਰ ਰਿੰਕੂ ਨੇ ਦੱਸਿਆ ਕਿ ਜਦ ਉਹਨਾਂ ਸਵੇਰੇ ਆਕੇ ਵੇਖਿਆ ਤਾਂ ਉਹਨਾਂ ਦੀ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਦੁਕਾਨ ਅੰਦਰੋ ਕਰੀਬ ਇੱਕ ਦਰਜ਼ਨ ਪੁਰਾਣੇ ਮੋਬਾਇਲ ਤੇ ਕੁਝ ਹੋਰ ਸਮਾਨ ਸਮੇਤ ਨਗਦੀ ਚੋਰੀ ਹੋ ਗਈ ਸੀ । ਬੱਸ ਸਟੈਂਡ ਮਾਰਕਿਟ ਵਿਖੇ ਰਾਜੂ ਕਲਾਥ ਹਾਊਸ ਦੇ ਮਾਲਕ ਵਰਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਚੋਰਾ ਨੇ ਦੁਕਾਨ ਦੇ ਜਿੰਦਰੇ ਭੰਨ ਉਸਦੀ ਦੁਕਾਨ ਚੋ ਕੀਮਤੀ ਕੱਪੜੇ ਤੇ ਨਗਦੀ ਚੋਰੀ ਕਰ ਲਈ ਹੈ । ਜਿਸਦੀ ਸੂਚਨਾਂ ਥਾਨਾ ਸਿਟੀ ਰਾਮਪੁਰਾ ਨੂੰ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇ ਤੋਂ ਬੱਸ ਸਟੈਂਡ ਮਾਰਕਿਟ ਵਿਖੇ ਚੋਰਾ ਨੇ ਆਤੰਕ ਮਚਾਇਆ ਹੋਇਆ ਹੈ। ਜਿਸ ਕਾਰਨ ਦੁਕਾਨਦਾਰਾ ’ਚ, ਪੁਲਿਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੱਸ ਸਟੈਂਡ ਮਾਰਕਿਟ ਦੇ ਦੁਕਾਨਦਾਰ ਵਰਿੰਦਰ ਭਾਟੀਆਂ, ਨਰੇਸ਼ ਕੁਮਾਰ, ਮਾ: ਹਰਬੰਸ ਲਾਲ, ਲਖਵਿੰਦਰ ਧੀਰ ਆਦਿ ਨੇ ਦਿਨ ਬ ਦਿਨ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਹ ਚੋਰਾ ਤੇ ਨਕੇਲ ਕਸੇ ਤੇ ਰਾਤ ਦੀ ਗਸਤ ਵਧਾਈ ਜਾਵੇ। ਜਦ ਇਸ ਸਬੰਧੀ ਥਾਨਾ ਸਿਟੀ ਰਾਮਪੁਰਾ ਦੇ ਐਸ ਐਚ ਓ ਸੁਨੀਲ ਕੁਮਾਰ ਨੇ ਕਿਹਾ ਕਿ ਚੋਰਾ ਨੁੰ ਜਲਦ ਫੜ ਲਿਆ ਜਾਵੇਗਾ।

WRITTEN BY