ਪਟਿਆਲਾ, 4 ਦਸੰਬਰ- ਸਥਾਨਕ ਚੋਣਾਂ ਨੂੰ ਲੈ ਕੇ ਸੂਬੇ ਦੀਆਂ ਵਖ-ਵਖ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਵਲੋਂ ਵਖ-ਵਖ ਥਾਵਾਂ ਤੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਮਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਨਗਰ ਨਿਗਮ ਚੋਣਾਂ ਲਈ ਆਪਣੇ 41 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।ਸੁਖਬੀਰ ਬਾਦਲ ਵਲੋਂ ਇਹ ਸੂਚੀ ਪਟਿਆਲਾ ਨਗਰ-ਨਿਗਮ ਚੋਣਾਂ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ। ਦਸ ਦੇਈਏ ਕਿ ਸੋਮਵਾਰ ਨੂੰ ਪਾਰਟੀ ਦੇ 41 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਸਬੰਧੀ ਮੀਟਿੰਗ ਕੀਤੀ ਗਈ।ਇਸ ਸੂਚੀ ਅਨੁਸਾਰ ਵਾਰਡ ਨੰਬਰ 2 ਤੋਂ ਅਮਰੀਕ ਸਿੰਘ ਪੁਤਰ ਪ੍ਰੀਤਮ ਸਿੰਘ, 3 ਤੋਂ ਹਰਿੰਦਰ ਕੌਰ ਪਤਨੀ ਨਰਿੰਦਰ ਸਿੰਘ, 4 ਤੋਂ ਇੰਜਨੀਅਰ ਗੁਰਵਿੰਦਰ ਸਿੰਘ, 5 ਤੋਂ ਮਨਪ੍ਰੀਤ ਕੌਰ ਪਤਨੀ ਮਨਮੋਹਨ ਸਿੰਘ ਕੁਕੂ, 8 ਤੋਂ ਪਰਮਜੀਤ ਸਿੰਘ ਪੰਮਾ ਪੁਤਰ ਗੁਰਬਖਸ਼ ਸਿੰਘ, 9 ਤੋਂ ਬੀਬੀ ਸੁਰਿੰਦਰ ਕੌਰ ਪਤਨੀ ਸ. ਮਹਿੰਦਰ ਸਿੰਘ, 11 ਤੋਂ ਸੁਰਿੰਦਰ ਸਿੰਘ ਸਦੋ ਪੁਤਰ ਸੋਹਣ ਸਿੰਘ ਨੂੰ ਉਮੀਦਵਾਰ ਬਣਾਇਆ ਹੈ।ਇਸ ਤੋਂ ਇਲਾਵਾ ਵਾਰਡ ਨੰਬਰ 12 ਤੋਂ ਬੀਬੀ ਕਰਮਜੀਤ ਕੌਰ ਪਤਨੀ ਸੰਦੀਪ ਸਿੰਘ, 13 ਤੋਂ ਬੀਬੀ ਹਰਪ੍ਰੀਤ ਕੌਰ ਪਤਨੀ ਸੁਖਵਿੰਦਰਪਾਲ ਸਿੰਘ ਮਿੰਟਾ, 14 ਤੋਂ ਜਸਪਾਲ ਸਿੰਘ ਚਠਾ ਪੁਤਰ ਬਲਵੰਤ ਸਿੰਘ, 15 ਤੋਂ ਹਰਮੀਤ ਕੌਰ ਸਿਧੂ ਪਤਨੀ ਮਾਲਵਿੰਦਰ ਸਿੰਘ ਝਿਲ, 16 ਤੋਂ ਮਨਪ੍ਰੀਤ ਸਿੰਘ ਭੰਗੂ ਪੁਤਰ ਰਘਬੀਰ ਸਿੰਘ, 17 ਤੋਂ ਮਹਿੰਦਰ ਕੌਰ, 20 ਤੋਂ ਰਜਿੰਦਰ ਸਿੰਘ ਵਿਰਕ ਪੁਤਰ ਗਿਆਨ ਸਿੰਘ, 21 ਤੋਂ ਗੁਰਵਿੰਦਰ ਸਿੰਘ ਧੀਮਾਨ ਪੁਤਰ ਮਿਲਖੀ ਰਾਮ, 23 ਤੋਂ ਲਭਪ੍ਰੀਤ ਕੌਰ ਪਤਨੀ ਅਰੁਪਿੰਦਰ ਸਿੰਘ ਬਾਜਵਾ, 24 ਤੋਂ ਨਵਦੀਪ ਸਿੰਘ ਪੁਤਰ ਕਸ਼ਮੀਰ ਸਿੰਘ, 25 ਤੋਂ ਮਨਿੰਦਰ ਕੌਰ ਪਤਨੀ ਮਨਮਿੰਦਰ ਸਿੰਘ, 26 ਤੋਂ ਸ਼ਾਰਦਾ ਦੇਵੀ ਪਤਨੀ ਅਰਜਨ ਸਿੰਘ, 29 ਤੋਂ ਕਮਲਪ੍ਰੀਤ ਕੌਰ ਪਤਨੀ ਸਤਵਿੰਦਰ ਸਿੰਘ ਗਰੋਵਰ ਨੂੰ ਟਿਕਟ ਦਿਤੀ ਗਈ ਹੈ।ਇਸ ਦੇ ਨਾਲ ਹੀ ਵਾਰਡ ਨੰਬਰ 30 ਤੋਂ ਕਨਿਕਾ ਸ਼ਰਮਾ ਪਤਨੀ ਸੰਦੀਪ ਸ਼ਰਮਾ, 31 ਤੋਂ ਸਿਮਰਤ ਕੋਹਲੀ ਪਤਨੀ ਅਜੀਤਪਾਲ ਸਿੰਘ ਕੋਹਲੀ, 34 ਰਾਜੀਵ ਜੁਨੇਜਾ ਪੁਤਰ ਰਾਮ ਕਿਸ਼ਨ ਜੁਨੇਜਾ, 35 ਤੋਂ ਰੁਪਿੰਦਰ ਕੋਰ ਪਤਨੀ ਕੰਵਲਜੀਤ ਸਿੰਘ, 36 ਤੋਂ ਜੀਵਨ ਪ੍ਰਵੇਸ਼ ਹੈਪੀ ਲੋਹਟ ਪੁਤਰ ਰਘਬੀਰ ਸਿੰਘ, 37 ਤੋਂ ਰਮਨਜੀਤ ਕੋਹਲੀ ਪਤਨੀ ਰਵਿੰਦਰ ਸਿੰਘ ਜੌਨੀ ਕੋਹਲੀ, 38 ਤੋਂ ਹਰਦੀਪ ਸਿੰਘ ਦੀਪਾ, 42 ਤੋਂ ਰਮਨਦੀਪ ਧਾਲੀਵਾਲ ਪੁਤਰ ਲਾਭ ਸਿੰਘ46 ਤੋਂ ਗੁਰਸ਼ਰਨ ਸਿੰਘ ਪੁਤਰ ਬਾਬੂ ਸਿੰਘ, 48 ਤੋਂ ਗੁਰਚਰਨ ਸਿੰਘ ਖਾਲਸਾ ਪੁਤਰ ਬੀਰ ਸਿੰਘ, 50 ਤੋਂ ਜੋਗਿੰਦਰ ਸਿੰਘ ਛਾਂਗਾ, 51 ਤੋਂ ਨਿਰਮਲਾ ਦੇਵੀ, 52 ਤੋਂ ਅਮਰਿੰਦਰ ਸਿੰਘ ਬਜਾਜ ਪੁਤਰ ਇੰਦਰਮੋਹਨ ਸਿੰਘ ਬਜਾਜ ਅਕਾਲੀ ਦੀ ਟਿਕਟ ‘ਤੇ ਚੋਣ ਲੜਨਗੇ।ਇਸੇ ਤਰ੍ਹਾਂ ਵਾਰਡ ਨੰਬਰ 53 ਤੋਂ ਮਨਪ੍ਰੀਤ ਕੌਰ, 54 ਤੋਂ ਹਰਬਖਸ਼ ਸਿੰਘ ਚਹਿਲ ਪੁਤਰ ਹਰਿੰਦਰ ਸਿੰਘ ਚਹਿਲ, 55 ਤੋਂ ਜਸਤਿੰਦਰ ਕੌਰ ਚਢਾ ਪਤਨੀ ਜਸਵਿੰਦਰਪਾਲ ਸਿੰਘ ਚਢਾ, 56 ਤੋਂ ਇਤਵਿੰਦਰ ਸਿੰਘ ਹਨੀ ਲੂਥਰਾ ਪੁਤਰ ਸ. ਜਤਿੰਦਰ ਸਿੰਘ, 57 ਤੋਂ ਸ਼ੀਲਾ ਦੇਵੀ ਪਤਨੀ ਸਰਦਾਰਾ ਸਿੰਘ, 58 ਤੋਂ ਗੁਰਮੁਖ ਸਿੰਘ ਢਿਲੋਂ ਪੁਤਰ ਸੰਤੋਖ ਸਿੰਘ, 59 ਤੋਂ ਗੁਰਮੀਤ ਕੌਰ ਬਰਾੜ, 60 ਤੋਂ ਸੁਖਬੀਰ ਸਿੰਘ ਅਬਲੋਵਾਲ ਪੁਤਰ ਵਧਾਵਾ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਨਗਰ-ਨਿਗਮ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਤੋਂ 41 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ



