ਅੰਮ੍ਰਿਤਸਰ, 3 ਦਸੰਬਰ (ਦਵਾਰਕਾ ਨਾਥ ਰਾਣਾ)- ਮਹਾਂਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਭਾਰਤ ਦੇ ਉਘੇ ਟ੍ਰਾਂਸਪੋਰਟਰ ਬਲ ਮਲਕੀਤ ਸਿੰਘ ਦੇ ਬੇਟੇ ਰਣਜੀਤ ਸਿੰਘ ਬਲ ਦਾ ਨਵਨੀਤ ਕੌਰ ਪੁੱਤਰੀ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿਲ ਨਾਲ ਅੰਮ੍ਰਿਤਸਰ ਵਿਖੇ ਹੋਏ ਸ਼ੁਭ ਵਿਆਹ ਦੇ ਮੌਕੇ ਤੇ ਦੇਸ਼ ਦੀਆਂ ਉਘੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਖ਼ਸ਼ੀਅਤਾਂ ਨੇ ਪਹੁੰਚ ਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਪੰਜਾਬ ਦੀ ਉਘੀ ਲੋਕ ਗਾਇਕਾ ਗੁਰਮੀਤ ਬਾਵਾ ਅਤੇ ਸੁਨੰਦਾ ਸ਼ਰਮਾ ਨੇ ਆਪਣੇ ਗੀਤਨੁਮਾ ਬੋਲਾਂ ਰਾਹੀ ਮਾਪਿਆਂ ਅਤੇ ਧੀ ਦੀ ਪਿੱਡੀ ਸਾਂਝ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਦਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਗੀਤਾਂ ਦੀ ਝੜੀ ਲਾ ਕੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ। ਇਸ ਮੋਕੇ ਮੁੰਬਈ ਤੋਂ ਮੈਂਬਰ ਪਾਰਲੀਮੈਂਟ ਰਾਹੁਲ ਸ਼ਿਵਾਲਯ, ਵਿਧਾਇਕ ਤੁੱਕਾ ਰਾਮ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਵਿਧਾਇਕ ਓ.ਪੀ.ਸੋਨੀ, ਵਿਧਾਇਕ ਸੁਨੀਲ ਦੱਤੀ, ਧਾਰਮਿਕ ਸਖ਼ਸ਼ੀਅਤਾਂ ਵਿਚ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਸੰਤ ਬਾਬਾ ਭੂਰੀ ਵਾਲੇ, ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ, ਬੋਬੀ ਦਿਓਲ, ਮੰਗਲ ਢਿਲੋਂ, ਉਦਯੋਗਪਤੀ ਕੰਵਰਜੀਤ ਸਿੰਘ ਸੰਧੂ ਕੁੰਵਰ ਪਹਿਲਵਾਨ, ਜੋਗਾ ਸਿੰਘ ਕਲਾਰ ਚੀਫ ਕਮਿਸ਼ਨਰ ਇੰਨਕਮ ਟੈਕਸ, ਆਈ.ਜੀ.ਕੁੰਵਰ ਵਿਜੇ ਪ੍ਰਤਾਪ ਸਿੰਘ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਪਰਮਪਾਲ ਸਿੰਘ, ਡੀ. ਸੀ. ਪੀ. ਅਮਰੀਕ ਸਿੰਘ ਪਵਾਰ, ਏ. ਡੀ. ਸੀ. ਸੰਦੀਪ ਰਿਸ਼ੀ, ਏ. ਡੀ. ਸੀ. ਜਤਿੰਦਰ ਸਿੰਘ ਸੰਧੂ, ਐਸ. ਡੀ. ਐਮ. ਰਾਜੇਸ਼ ਸ਼ਰਮਾ, ਸੁਰਜੀਤ ਸਿੰਘ ਕੋਹਲੀ, ਰਾਜਵਿੰਦਰ ਸਿੰਘ ਭੁੱਲਰ ਆਦਿ ਤੋਂ ਇਲਾਵਾ ਮਹਾਂਰਾਸ਼ਟਰ ਮੁੰਬਈ ਤੋਂ ਪ੍ਰਮੁੱਖ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ, ਉਘੇ ਫਿਲਮੀ ਕਲਾਕਾਰ, ਉਦਯੋਗਪਤੀ, ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਫਿਲਮੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ, ਗਾਇਕ ਦੇਬੀ ਮਕਸੂਸਪੁਰੀ ਨਾਲ ਮਲਕੀਤ ਸਿੰਘ ਬਲ,ਬਿਲੂ ਭੁੱਲਰ ਅਤੇ ਹੋਰ ਸਖਸ਼ੀਅਤਾਂ।
ਬਲ ਮਲਕੀਤ ਸਿੰਘ ਦੇ ਬੇਟੇ ਦੇ ਵਿਆਹ ’ਤੇ ਪ੍ਰਮੁੱਖ ਸਖਸ਼ੀਅਤਾਂ ਨੇ ਸੁਭਾਗੀ ਜੋੜੀ ਨੂੰ ਦਿੱਤਾ ਅਸ਼ੀਰਵਾਦ



