Skip to content
Independent perspectives. Global stories.
BREAKING

ਪ੍ਰਦਿਊਮਨ ਦੇ ਵਕੀਲ ਨੇ ਪੁਲਿਸ ’ਤੇ ਲਗਾਏ ਕੇਸ ਛਡਣ ਲਈ ਧਮਕਾਉਣ ਦੇ ਇਲਜ਼ਾਮ

Share this story

ਗੁਰੂਗ੍ਰਾਮ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਦਿਊਮਨ ਕਤਲਕਾਂਡ ‘ਚ ਪ੍ਰਦਿਊਮਨ ਦੇ ਪਿਤਾ ਦੇ ਵਕੀਲ ਨੇ ਪੁਲਿਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਕੋਰਟ ਵਿਚ ਪ੍ਰਦਿਊਮਨ ਠਾਕੁਰ ਦਾ ਕੇਸ ਲੜ ਰਹੇ ਵਕੀਲ ਸੁਸ਼ੀਲ ਕੇ ਟੇਕਰੀਵਾਲ ਨੇ ਪੁਲਿਸ ਉਤੇ ਆਪਣੇ ਅਤੇ ਆਪਣੀ ਪਤਨੀ ਦੇ ਨਾਲ ਮਾਰ ਕੁਟ ਕਰਨ ਅਤੇ ਕੇਸ ਛਡਣ ਦੀ ਧਮਕੀ ਦੇਣ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਪੁਲਿਸ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ੜੜ9ਫ ਮੂਵਮੇਂਟ ਦੇ ਚਲਦੇ ਟੇਕਰੀਵਾਲ ਨੂੰ ਰੋਕਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਕੁਝ ਮਿੰਟ ਇੰਤਜਾਰ ਕਰਨ ਲਈ ਕਿਹਾ ਗਿਆ, ਪਰ ਟੇਕਰੀਵਾਲ ਨਹੀਂ ਮੰਨੇ ਤੇ ਪੁਲਿਸ ਕਰਮਚਾਰੀਆਂ ਦੇ ਨਾਲ ਬਦਸਲੂਕੀ ਕੀਤੀ।ਘਟਨਾ ਸ਼ਨੀਵਾਰ ਦੀ ਰਾਤ ਕਰੀਬ 8:30 ਵਜੇ ਦੀ ਹੈ, ਜਦੋਂ ਟੇਕਰੀਵਾਲ ਆਪਣੀ ਪਤਨੀ ਅਤੇ ਪਰਿਵਾਰ ਦੇ ਨਾਲ ਡਿਨਰ ਲਈ ਗਏ ਹੋਏ ਸਨ।

WRITTEN BY