Skip to content
Independent perspectives. Global stories.
BREAKING

ਸ. ਰਾਮਣ ਸਿੰਘ ਕਲੱਬ ਗੰਗਾ ਵੱਲੋਂ ਵਾਲੀਬਾਲ ਟੂਰਨਾਮੈਂਟ

Share this story

ਨਥਾਣਾ, 1 ਦਸੰਬਰ (ਇੰਦਰਜੀਤ ਨਥਾਣਾ)-ਸ: ਰਾਮਣ ਸਿੰਘ ਕਲੱਬ ਗੰਗਾ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਪਿੰਡ ਦੇ ਗੁਰੂ ਹਰਗੋਬਿੰਦ ਸਪੋਰਟਸ ਸਟੇਡੀਅਮ ਵਿਖੇ ਪਹਿਲਾ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ,ਜਿਸ ਦਾ ਉਦਘਾਟਨ ਸੇਵਾਦਾਰ ਬਾਬਾ ਦਰਸ਼ਨ ਦਾਸ ਮੰਦਰ ਬਾਬਾ ਕਾਲੂ ਨਾਥ ਨਥਾਣਾ ਤੇ ਜਗਜੀਤ ਸਿੰਘ ਮਾਨ ਯੂਥ ਕੋਆਰਡੀਨੇਟਰ (ਨਹਿਰੂ ਯੁਵਾ ਕੇਂਦਰ) ਬਠਿੰਡਾ ਵੱਲੋਂ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਵਾਲੀਬਾਲ ਦੀਆਂ 28 ਟੀਮਾਂ ਨੇ ਭਾਗ ਲਿਆ ਤੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਲਾਕੇ ਦੇ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਵੱਲੋਂ ਦੇਰ ਰਾਤ ਤੱਕ ਇਸ ਟੂਰਨਾਮੈਂਟ ਦਾ ਆਨੰਦ ਲਿਆ। ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਸਮਾਜਸੇਵੀ ਸੁਖਪਾਲ ਸਿੰਘ ਸਿੱਧੂ, ਡਾ. ਜਗਸੀਰ ਸਿੰਘ, ਰਮਿੰਦਰ ਰੰਮੀ, ਸਰਪੰਚ ਕਾਲਾ ਸਿੰਘ,ਹਰਪਾਲ ਸਿੰਘ ਸਿੱਧੂ ਮੀਤ ਪ੍ਰਧਾਨ(ਕੋ-ਸੁਸਾਇਟੀ), ਬਲਕਰਨ ਸਿੰਘ ਪ੍ਰਧਾਨ, ਕ੍ਰਿਸ਼ਨ ਬਾਂਸਲ, ਬਿੰਦਰ ਸਿੰਘ ਲੁੱਧੜ ਨੇ ਅਹਿਮ ਰੋਲ ਨਿਭਾਇਆ। ਇਸ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਤੇ ਬੱਲੂਆਣਾ ਦੀ ਟੀਮ ਤੇ ਦੂਜੇ ਸਥਾਨ ਤੇ ਨੇਹੀਆਂ ਵਾਲਾ ਦੀ ਟੀਮ ਰਹੀ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਸਪੁੱਤਰ ਐਡਵੋਕੇਟ ਰੁਪਿੰਦਰਪਾਲ ਸਿੰਘ ਕੋਟਭਾਈ, ਕਲੱਬ ਪ੍ਰਧਾਨ ਜਗਵਿੰਦਰ ਸਿੰਘ ਸਿੱਧੂ, ਸਕੱਤਰ ਨਛੱਤਰ ਸਿੰਘ, ਕਾਂਗਰਸ ਪਾਰਟੀ ਦੇ ਯੂਗ ਆਗੂ ਜਸ ਬੱਜੋਆਣਾ, ਸੀਰਾ ਜੰਡਾਵਾਲਾ ਤੇ ਸਮੂਹ ਨਗਰ ਨਿਵਾਸੀ ਹਾਜ਼ਿਰ ਸਨ।

WRITTEN BY