Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਹਵਾ ਦੀ ਤਾਸੀਰ ਨੂੰ ਸਮਝੇ

Share this story

ਪੰਜਾਬ ਨੂੰ ਦਰਪੇਸ਼ ਮੌਜੂਦਾ ਮਸਲਿਆਂ ਲਈ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਜਵਾਬਦੇਹ

ਰਿਚਮੰਡ (ਵਰਜੀਨੀਆ), 1 ਦਸੰਬਰ- ਮੌਜੁਦਾ ਸ਼੍ਰੋਮਣੀ ਅਕਾਲੀ ਦਲ (ਪੰਜਾਬੀ ਪਾਰਟੀ) ਨੂੰ ਹਵਾ ਦੇ ਰੁਖ ਦੇ ਨਾਲ ਨਾਲ ਹਵਾ ਦੀ ਤਸੀਰ ਨੂੰ ਵੀ ਸਮਝਣਾਂ ਚਾਹੀਦਾ ਸੀ। ਅਵੇਸਲੇ ਹੋਇਆਂ ਗਲ ਨਹੀਂ ਬਣਨੀ। ਸਿੱਖ ਕੌਮ ਤੌਂ ਇਲਾਵਾ ਹੋਰ ਕੌਮਾਂ ਦੇ ਲੋਕ ਵੀ ਸਮੇਂ ਦੀ ਲੌੜ ਨੂੰ ਸਮਝ ਰਹੇ ਹਨ। ਇਹ ਸ਼੍ਰੋਮਣੀ ਅਕਾਲੀ ਦਲ ਬਾਦਲ (ਪੰਜਾਬੀ ਪਾਰਟੀ) ਦੇ ਖਿਲਾਫ ਨਹੀਂ ਇਹ ਰੋਹ ਪਾਰਟੀ ਦੀਆਂ ਕਾਰਗੁਜਾਰੀਆੰ ਦਾ ਨਤੀਜਾ ਹੈ। ਬਜਾਏ ਇਸ ਦੇ ਕਿ ਤੁਸੀਂ ਲੋਕਾਂ ਦੀ ਅਵਾਜ ਨੂੰ ਦਬਾਉ ਆਪਣੀਆਂ ਕਾਰਗੁਜਾਰੀਆਂ ਨੂੰ ਸੁਧਾਰੋ। ਪੰਜਾਬ ਦੇ ਹਾਲਾਤ ਦਿਨ ਬਾ ਦਿਨ ਗੁੰਝਲਦਾਰ ਹੁੰਦੇ ਜਾ ਰਹੇ ਹਨ ਕੋਈ ਸਾਰਥਕ ਹਲ ਬਹੁਤ ਜਰੂਰੀ ਹੈ। ਬਚਕਾਨੇ ਬਿਆਨਾਂ ਤੌਂ ਗੁਰੇਜ਼ ਕਰੋ। ਸਾਬਕਾ ਉਪ ਮੁਖਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਹਿਬ। ਪੰਜਾਬ ਨੂੰ ਪ੍ਰਵਾਸੀ ਸਾਫ ਸੁਥਰਾ ਤੇ ਤਾਕਤਵਰ ਦੇਖਣਾਂ ਚਾਹੁੰਦੇ ਹਨ ….ਨਸ਼ੇ , ਰੇਤ ਬਜਰੀ , ਨਕਲੀ ਖਾਣੇ , ਪੰਜਾਬੀ ਜ਼ੁਬਾਨ ਦਾ ਘਾਣ, ਸਰਮਾਏਦਾਰੀ ਦੀ ਬਦਮਾਸ਼ੀ ਨਾਲ ਭੂ ਮਾਫੀਆ, ਉਦਯੋਗ ਤੇ ਚੰਗੇ ਚਲਣ ਵਾਲੇ ਕਾਰੋਬਾਰਾਂ ਵਿਚ ਧਕੇ ਨਾਲ ਹਿਸੇਦਾਰੀਆਂ ਜਾਂ ਕਬਜੇ, ਉਚਪਧਰੀ ਨੌਕਰੀਆਂ ਸਿਫਾਰਸ਼ੀ, ਧਾਰਮਿਕ ਸੰਸਥਾਵਾਂ ਵਿਚ ਡੇਰੇਦਾਰੀਆਂ ਦੀ ਦਖਲਅੰਦਾਜੀ ਅਤੇ ਹੋਰ ਵੀ ਕਈ ਪੁਰਾਣੇ ਠੰਡੇ ਬਸਤੇ ਪਏ ਪੰਜਾਬ ਦੇ ਮਸਲੇ ਅਜ ਇਹ ਪੈਦਾ ਹੋਏ ਹਾਲਾਤਾਂ ਲਈ ਜਿੰਮੇਵਾਰ ਹਨ। ਮੌਜੁਦਾ ਸ਼੍ਰੋਮਣੀ ਅਕਾਲੀ ਦਲ ਹਰ ਇਕ ਮਸਲੇ ਲਈ ਪੂਰੀ ਤਰਾਂ ਜਵਾਬਦੇਹ ਹੈ। ਅਖਾਂ ਮੀਟਿਆਂ ਜਾਂ ਕਮਰਾਬੰਦ ਕਾਨਫਰੰਸਾਂ ਵਿਚ ਆਪਣੀ ਵਡਿਆਈ ਆਪ ਕਰਕੇ ਜਾਂ ਸੁਣ ਕੇ ਮਸਲੇ ਹਲ ਨਹੀਂ ਹੋਣੇ। ਜਿੰਨਾਂ ਸਰਕਾਰਾਂ ਤੇ ਦਰਬਾਰਾਂ ਨੇ ਆਮ ਲੋਕਾਂ ਲਈ ਦਰਵਾਜੇ ਬੰਦ ਤੇ ਖਾਸ ਲਈ ਖੁਲੇ ਰਖੇ ਅਜ ਉਨ੍ਹਾਂ ਦਾ ਕੋਈ ਜ਼ਿਕਰ ਵੀ ਨਹੀਂ ਕਰਦਾ ਅਤੇ ਉਨ੍ਹਾਂ ਦੇ ਖਾਸਾਂ ਨੇ ਉਨਾਂ ਮਲੀਆਮੇਟ ਕਰਨ ਵਿਚ ਡਾਢਾ ਹਿਸਾ ਪਾਇਆ। ਅਜ ਪੰਜਾਬ ਸਰਕਾਰ ਨੂੰ ਖੁਸ਼ਾਮੰਦ ਕਰਨ ਵਾਲੇ ਨਹੀਂ ਸਗੋਂ ਸਮੇ ਦੀ ਨਬਜ਼ ਨੂੰ ਪਹਿਚਾਣ ਕੇ ਸਾਰਥਕ ਹਲ ਕਢਣ ਵਾਲਿਆਂ ਦੀ ਜਿਆਦਾ ਲੋੜ ਹੈ। ਪਰ ਬਦਕਿਸਮਤੀ ਇਹ ਹੈ ਕਿ ਖੁਸ਼ਾਮਦੀ ਉਲੂ ਹਰ ਟਹਿਣੀ ਤੇ ਬੈਠੇ ਹਨ ।

WRITTEN BY