Skip to content
Independent perspectives. Global stories.
BREAKING

‘ਸੁਣੋ, ਬੋਲੋ, ਪੜ੍ਹੋ, ਲਿਖੋ’ ਧਾਰਨਾ ’ਤੇ ਆਧਾਰਿਤ ਹੋਵੇਗੀ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਵਰਕਸ਼ਾਪ : ਕ੍ਰਿਸ਼ਨ ਕੁਮਾਰ, ਸਕੱਤਰ ਸਕੂਲ ਸਿੱਖਿਆ ਪੰਜਾਬ

Share this story

ਐਸ.ਏ.ਐਸ. ਨਗਰ/ਮੋਹਾਲੀ, 1 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੀ ਅਗਵਾਈ ਵਿੱਚ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਂਕਟ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਜਮਾਤਾਂ ਵਿੱਚ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈਂ, ਜਿਸ ਅਧੀਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਅਤੇ ਪੰਜਾਬੀ, ਗਣਿਤ, ਵਿਗਿਆਨ ਵਿਸ਼ਿਆਂ ਦੇ ਪਾਠਕ੍ਰਮ ਲਈ ਕਿਰਿਆਵਾਂ ਆਧਾਰਿਤ ਵਰਕਸ਼ਾਪ ਅਤੇ ਗਿਆਨ ਨੂੰ ਪ੍ਰਗਟਾਉਣ ਲਈ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈਂ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਨੌਵੀਂ ਅਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਸਮਾਜਿਕ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਲਈ ‘ਸੁਣੋ, ਬੋਲੋ, ਪੜ੍ਹੋ, ਲਿਖੋ’ ਧਾਰਨਾ ਤੇ ਆਧਾਰਿਤ ਦੋ ਰੋਜ਼ਾ ਰਾਜ-ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਜਿਸ ‘ਚ 22 ਜ਼ਿਲ੍ਹਾ ਮੈਂਟਰਾਂ (ਸਲਾਹਕਾਰਾਂ) ਨੇ ਭਾਗ ਲਿਆ। ਇਸ ਵਿੱਚ ਬਲਾਕ ਪੱਧਰ ਤੇ ਆਯੋਜਿਤ ਕੀਤੀਆਂ ਜਾਣ ਵਾਲੀ ਅੰਗਰੇਜ਼ੀ ਵਿਸ਼ੇ ਦੀ ਵਰਕਸ਼ਾਪ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਆਕਰਨ ਦਾ ਗਿਆਨ ਕਰਵਾਉਣ ਲਈ ਤੱਥਾਂ ‘ਤੇ ਆਧਾਰਿਤ ਕਿਰਿਆਵਾਂ ਕਰਵਾਉਣ, ਧੁਨੀਆਂ ਦੀ ਸਹੀ ਵਰਤੋਂ ਨਾਲ ਸ਼ਬਦਾਂ ਦਾ ਸ਼ੁੱਧ ਉਚਾਰਨ, ਵਾਕ ਬਣਤਰ ਅਤੇ ਬੋਲਣ ਸਮੇਂ ਭਾਵਾਂ ਨਾਲ ਸੰਵਾਦ ਰਚਾਉਣ ਬਾਰੇ ਜਾਣਕਾਰੀ ਦਿੱਤੀ ਗਈ।
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਅੰਗਰੇਜ਼ੀ ਵਿਸ਼ੇ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਗੁਣਤਾਮਿਕ ਸਿੱਖਿਆ ਦੇਣ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਕੇ ਜ਼ਿਲ੍ਹਾ ਮੈਂਟਰਾਂ ਨਾਲ ਸਿੱਖਣ-ਸਿਖਾਉਣ ਸਮੱਗਰੀ ਦੀ ਵਰਤੋਂ ਕਰਕੇ ਅੰਗਰੇਜ਼ੀ ਦੇ ਵਾਕਾਂ ਨੂੰ ਰੋਚਕ ਢੰਗ ਨਾਲ ਬੋਲਣ ਅਤੇ ਸਮਝਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਨੌਵੀਂ ਅਤੇ ਦਸਵੀਂ ਦੇ ਪਾਠਕ੍ਰਮ ਨੂੰ ‘ਸੁਣੋ, ਬੋਲੋ, ਪੜ੍ਹੋ, ਲਿਖੋ’ ਦੇ ਹੁਨਰ ਵਿਕਾਸ ਨਾਲ ਸਬੰਧਿਤ ਕਿਰਿਆਵਾਂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
1 ਤੋਂ 2 ਦਸੰਬਰ ਤੱਕ ਸੂਬੇ ਦੇ 217 ਬਲਾਕ ਮੈਂਟਰਾਂ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਵਿੱਚ ਦੋ ਰੋਜ਼ਾ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ ਕਰਕੇ ਜਾਣਕਾਰੀ ਦਿੱਤੀ ਜਾਵੇਗੀ ਜੋ ਆਪਣੇ ਬਲਾਕਾਂ ਵਿੱਚ ਜਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਨੌਵੀਂ ਤੇ ਦਸਵੀਂ ਦੇ ਅੰਗਰੇਜ਼ੀ ਪਾਠਕ੍ਰਮ ਸਬੰਧੀ ਕਿਰਿਆਵਾਂ ਕਰਕੇ ਸ਼ਬਦ-ਉਚਾਰਨ, ਵਿਆਕਰਨ ਬਾਰੇ ਜਾਣਕਾਰੀ ਸਾਂਝੀ ਕਰਨਗੇ।

WRITTEN BY