Skip to content
Independent perspectives. Global stories.
BREAKING

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ (ਲੜਕੀਆਂ) ਵਿੱਚ ਲੱਗਿਆ ਸਾਇੰਸ ਮੇਲਾ

Share this story

ਨਥਾਣਾ, 1 ਦਸੰਬਰ  (ਇੰਦਰਜੀਤ, ਚਰਨਜੀਤ ਨਥਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ (ਲੜਕੀਆਂ) ਵਿੱਚ ਪ੍ਰਿੰਸੀਪਲ ਮੈਡਮ ਪ੍ਰੇਤ ਲਤਾ ਦੀ ਦੇਖ ਰੇਖ ਤੇ ਉੱਦਮ ਕਰਕੇ ਪਹਿਲੀ ਵਾਰ ਸਾਇੰਸ ਮੇਲਾ ਲਗਾਇਆ ਗਿਆ, ਜਿਸ ਵਿੱਚ ਵਿਸ਼ੇਸ ਤੌਰ ਤੇ ਹਰਜਿੰਦਰ ਸਿੰਘ ਜਖੂ ਸੀਨੀਅਰ ਅਕਾਲੀ ਆਗੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿਥੇ ਸਾਇੰਸ ਦੇ ਮਾਡਲ ਤਿਆਰ ਕੀਤੇ,ਨਾਲ ਮੁਖ ਮਹਿਮਾਨਾਂ ਨੂੰ ਜਾਣਕਾਰੀ ਤਿਆਰ ਕੀਤੇ ਮਾਡਲਾਂ ਦੀ ਜਾਣਕਾਰੀ ਵੀ ਦਿੱਤੀ ਜਿਸ ਤੋ ਡਾ. ਜੱਖੂ ਕਾਫ਼ੀ ਪ੍ਰਭਾਵਿਤ ਹੋਏ। ਡਾ: ਜੱਖੂ ਨੇ ਅਧਿਆਪਕ ਅਤੇ ਬਚਿਆਂ ਦੀ ਇਸ ਕੀਤੇ ਉਦਮ ਦੀ ਕਾਫ਼ੀ ਸਲਾਘਾ ਕੀਤੀ। ਸਾਇੰਸ ਅਧਿਆਪਕ ਮੈਡਮ ਜੋਤੀ ਅਤੇ ਪੂਜਾ ਸਿੰਗਲਾ ਦੀ ਮਹਿਨਤ ਨਾਲ ਬਚਿਆਂ ਵਿੱਚ ਆਤਮ ਵਿਸ਼ਵਾਸ ਦਵਾਉਣ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਸ਼ੀਰਾ ਅਤੇ ਸਮਾਜਸੇਵੀ ਹਰਇੰਦਰ ਸਿੰਘ ਦਰਵੇਸ਼, ਰਾਮ ਗੋਪਾਲ ਪ੍ਰਧਾਨ ਬੀਜੇਪੀ, ਹਰਿੰਦਰਜੀਤ ਨਾਮੀ ਐਮ ਸੀ ਨੇ ਸ਼ਰਿਕਤ ਕੀਤੀ ਅਤੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ। ਇਸ ਵਿਗਿਆਨਕ ਮੇਲੇ ਦਾ ਪ੍ਰਬੰਧ ਕਰਨ ਲਈ ਸਕੂਲ ਦੇ ਸਮੂਹ ਸਟਾਫ਼ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।

WRITTEN BY