Skip to content
Independent perspectives. Global stories.
BREAKING

ਗੰਨਾ ਵਾਲੀ ਟਰਾਲੀ ਨੂੰ ਝੋਨੇ ਨਾਲ ਲੱਦੇ ਟਰਕ ਨੇ ਪਿੱਛੋਂ ਮਾਰੀ ਟੱਕਰ-ਟਰਾਲੀ ਪਲਟੀ, ਜਾਨੀ ਨੁਕਸਾਨ ਤੋਂ ਬਚਾਅ

Share this story

ਅੱਚਲ ਸਾਹਿਬ, 30 ਨਵੰਬਰ (ਗੋਰਾ ਚਾਹਲ)- ਕਸਬਾ ਅਚਲ ਸਾਹਿਬ ਨੇੜੇ ਡਰੇਨ ਦੇ ਪੁਲ ਕੋਲ ਤੜਕਸਾਰ ਗੰਨੇ ਵਾਲੀ ਟਰਾਲੀ ਨੂੰ ਪਿਛੇ ਆ ਰਹੇ ਝੋਨੇ ਨਾਲ ਲੋਡ ਟਰਕ ਵੱਲੋਂ ਜ਼ੋਰਦਾਰ ਟਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ।ਇਕਤਰ ਜਾਣਕਾਰੀ ਅਨੁਸਾਰ ਗੰਨੇ ਨਾਲ ਲੋਡ ਟਰਾਲੀ ਦੇ ਡਰਾਈਵਰ ਵੀਰੂ ਪੁੱਤਰ ਤਰਸੇਮ ਲਾਲ ਵਾਸੀ ਸਰੀਫ ਚੱਕ (ਕਥਲੋਰ) ਨੇ ਦਸਿਆ ਕਿ ਮੈਂ ਗੰਨੇ ਵਾਲੀ ਟਰਾਲੀ ਲੈ ਕੇ ਰਾਣਾ ਸੂਗਰ ਮਿਲ ਬੁਟਰ ਜਾ ਰਿਹਾ ਸੀ ਕੇ ਅਚਲ ਸਾਹਿਬ ਕੋਲ ਡਰੇਨ ਦੇ ਪੁਲ ਨੂੰ ਪਾਰ ਕਰ ਰਿਹਾ ਸੀ ਅਗੇ ਕੋਈ ਐਕਸੀਡੈਂਟ ਹੋਇਆ ਹੋਣ ਕਰਕੇ ਟਰੈਕਟਰ ਹੋਲੀ ਕੀਤਾ ਤਾਂ ਪਿਛੋਂ ਜੋਰਦਾਰ ਝਟਕਾ ਲੱਗਾ ਅਚਾਨਕ ਝਟਕਾ ਲਗਣ ਨਾਲ ਮੇਰਾ ਟਰੈਕਟਰ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸੜਕ ਦੇ ਕਿਨਾਰੇ ਨੀਵੀਂ ਜਗਾ ਵਿਚ ਚਲਾ ਗਿਆ ਤੇ ਗੰਨੇ ਵਾਲੀ ਟਰਾਲੀ ਪਲਟ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਦ ਟਰਕ ਡਰਾਈਵਰ ਗੁਰਤੇਗ ਸਿੰਘ ਵਾਸੀ ਬਟਾਲਾ ( ਟਰਕ ਨੰਬਰ ਪੀ ਬੀ 22 ਐਚ 0818) ਨਾਲ ਗਲ ਕੀਤਾ ਤਾਂ ਉਨ੍ਹਾਂ ਦਸਿਆ ਕਿ ਮੈਂ ਬਟਾਲੇ ਵਾਲੇ ਪਾਸੇ ਤੋਂ ਆ ਰਿਹਾ ਸੀ ਕਿ ਅਚਲ ਸਾਹਿਬ ਦੇ ਡਰੇਨ ਦੇ ਪੁਲ ਕੋਲ ਆਇਆ ਤਾਂ ਸੜਕ ਤੇ ਗੰਨੇ ਵਾਲੀ ਟਰਾਲੀ ਖੜੀ ਸੀ ਜਿਸ ਦੇ ਪਿਛਲੇ ਪਾਸੇ ਕੋਈ ਰਿਫਲੈਕਟਰ ਵਗੈਰਾ ਵੀਂ ਕੋਈ ਲਗਿਆ ਹੋਇਆ ਨਹੀਂ ਸੀ ਤੇ ਗੰਨਾ ਵੀ ਕਾਫੀ ਬਾਹਰ ਨਿਕਲਿਆ ਹੋਇਆ ਸੀ ਥੋੜੀ ਧੁੰਦ ਵੀ ਸੀ ਜਿਸ ਕਰਕੇ ਜਕਦਮ ਕੰਟਰੋਲ ਨਾਂ ਹੋਣ ਕਰਕੇ ਟਰਾਲੀ ਵਿਚ ਜਾ ਵਜਾ ਜਿਸ ਨਾਲ ਮੇਰੇ ਟਰਕ ਦਾ ਅਗਲਾ ਪਾਸਾ ਬੁਰੀ ਤਰਾਂ ਨਾਲ ਟੁਟ ਗਿਆ ।

WRITTEN BY