Skip to content
Independent perspectives. Global stories.
BREAKING

ਉਪਭੋਗਤਾ ਫੋਰਮ ਵੱਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਫਲੈਟ ਦੀ ਰਕਮ ਅਤੇ ਹਰਜ਼ਾਨਾ ਦੇਣ ਦਾ ਹੁਕਮ

Share this story

ਬਰਨਾਲਾ, 30 ਨਵੰਬਰ- ਉਪਭੋਗਤਾ ਫੋਰਮ ਬਰਨਾਲਾ ਵਲੋਂ ਨਗਰ ਸੁਧਾਰ ਟਰਸਟ ਨੂੰ 9 ਲਖ 34 ਹਜ਼ਾਰ 500 ਰੁਪਏ ਤੇ 56,700 ਰੁਪਏ ਵਿਆਜ, 5 ਹਜ਼ਾਰ ਰੁਪਏ ਹਰਜਾਨਾ ਦਿਤੇ ਜਾਣ ਦਾ ਹੁਕਮ ਸੁਣਾਇਆ ਹੈ । ਜਾਣਕਾਰੀ ਅਨੁਸਾਰ ਵਿਜੇ ਕੁਮਾਰ ਪੁਤਰ ਖ਼ਰੈਤੀ ਰਾਮ ਵਾਸੀ ਬਰਨਾਲਾ ਨੇ ਨਗਰ ਸੁਧਾਰ ਟਰਸਟ ਦੀ ਮਹਾਰਾਜਾ ਅਗਰਸੈਨ ਇਨਕਲੇਵ ਸਕੀਮ ਵਿਚ ਫਲੈਟ ਨੰ: 15 ਫ਼ਸਟ ਫਲੋਰ ਬੁਕ ਕਰਵਾਇਆ ਗਿਆ ਸੀ ਜਿਸ ਦੇ ਤਹਿਤ ਕਿਸ਼ਤਾਂ ਵਜੋਂ 9 ਲਖ 34 ਹਜ਼ਾਰ 500 ਰੁਪਏ ਤੇ 56700 ਰੁਪਏ ਵਿਆਜ ਦੇ ਜਮਾ ਕਰਵਾਏ ਪ੍ਰੰਤੂ ਨਗਰ ਸੁਧਾਰ ਟਰਸਟ ਵਲੋਂ ਫਲੈਟ ਤਿਆਰ ਕਰ ਕੇ ਉਸ ਦਾ ਕਬਜ਼ਾ ਵਿਜੇ ਕੁਮਾਰ ਨੂੰ ਨਹੀਂ ਦਿਤਾ ਗਿਆ ਜਿਸ ‘ਤੇ ਵਿਜੇ ਕੁਮਾਰ ਨੇ ਉਪਭੋਗਤਾ ਫੋਰਮ ਵਿਚ ਕੰਪਲੇਂਟ ਦਾਇਰ ਕਰ ਦਿਤੀ। ਮਾਣਯੋਗ ਉਪ ਭੋਗਤਾ ਫੋਰਮ ਵਿਚ ਐਡਵੋਕੇਟ ਧੀਰਜ ਕੁਮਾਰ ਨੇ ਦਲੀਲਾਂ ਦਿੰਦਿਆਂ ਕਿਹਾ ਕਿ ਮੌਕੇ ‘ਤੇ ਫਲੈਟ ਵਿਚ ਖਿੜਕੀਆਂ ਦਰਵਾਜੇ ਨਹੀਂ ਲਗੇ ਸੀ, ਪਾਣੀ ਦੀਆਂ ਟੂਟੀਆਂ ਤੋਂ ਇਲਾਵਾ ਹੋਰ ਕੰਮ ਵੀ ਅਧੂਰਾ ਪਿਆ ਸੀ। ਜਿਸ ਨਾਲ ਸਹਿਮਤ ਹੁੰਦੇ ਹੋਏ ਉਪਭੋਗਤਾ ਫੋਰਮ ਦੇ ਮੈਂਬਰ ਮੈਡਮ ਬੰਦਨਾ ਸਿਧੂ ਵਲੋਂ ਨਗਰ ਸੁਧਾਰ ਟਰਸਟ ਨੂੰ ਹੁਕਮ ਕੀਤਾ ਕਿ ਉਹ ਵਿਜੇ ਕੁਮਾਰ ਨੂੰ 9 ਲਖ 34 ਹਜ਼ਾਰ 500 ਰੁਪਏ ਅਸਲ ਤੇ 56700 ਰੁਪਏ ਵਿਆਜ ਤੇ 5 ਹਜ਼ਾਰ ਰੁਪਏ ਹਰਜਾਨਾ ਅਦਾ ਦਾ ਹੁਕਮ ਸੁਣਾਇਆ।

WRITTEN BY