Skip to content
Independent perspectives. Global stories.
BREAKING

ਜ਼ਿਲ੍ਹਾ ਫਰੀਦੋਕਟ ਵਿੱਚ ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ ਦੀ ਹੋਈ ਸ਼ੁਰੂਆਤ : ਡੀ.ਸੀ.

Share this story

ਫਰੀਦਕੋਟ, 28 ਨਵੰਬਰ (ਗੁਰਜੀਤ ਰੋਮਾਣਾ)- ਜ਼ਿਲ੍ਹਾ ਫਰੀਦਕੋਟ ’ਚ ਪ੍ਰਧਾਨ ਮੰਤਰੀ “ਮਾਤ੍ਰਤਵ ਵੰਦਨਾ” ਯੋਜਨਾ ਦੀ ਸ਼ੁਰੂਆਤ ਹੋ ਗਈ ਹੈ ਜਿਸ ਤਹਿਤ ਯੋਗ ਲਾਭਪਾਤਰੀਆਂ ਦੇ ਫਾਰਮ ਭਰੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ ਨੇ ਅਜ ਇਥੇ ਦਿਤੀ। ਫਾਰਮ ਭਰਨ ਲਈ ਆਂਗਣਵਾੜੀ ਕੇਂਦਰਾਂ ’ਚ ਸੰਪਰਕ ਕੀਤਾ ਜਾ ਸਕਦਾ ਹੈ।ਸ੍ਰੀ ਪਰਾਸ਼ਰ ਨੇ ਦਸਿਆ ਕਿ ਇਸ ਸਕੀਮ ਅਧੀਨ ਸਰਕਾਰੀ ਨੌਕਰੀਪੇਸ਼ਾ ਤੋਂ ਇਲਾਵਾ ਸਾਰੀਆਂ ਗਰਭਵਤੀ ਅਤੇ ਦੁਧ ਪਿਲਾਊ ਮਾਵਾਂ ਨੂੰ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਤੇ ਤਿੰਨ ਕਿਸ਼ਤਾਂ ਵਿਚ 5000/- ਰੁਪਏ ਦਾ ਲਾਭ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਗਰਭਵਤੀ ਹੋਣ ਤੇ ਸਭ ਤੋਂ ਪਹਿਲਾਂ ਮਦਰ ਐਂਡ ਚਾਈਲਡ ਪ੍ਰੋਟਕੈਸ਼ਨ ( ਐਮ.ਐਲ.ਪੀ ) ਰਜਿਸਟ੍ਰੇਸ਼ਨ ਕਰਵਾ ਕੇ ਕਾਰਡ ਬਣਵਾਇਆ ਜਾਣਾ ਹੈ। ਜਿਸ ਤਹਿਤ ਪਹਿਲਾ ਐਂਟੀ ਨੈਟਲ ਚੈਕਅਪ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਪਹਿਲੀ ਕਿਸ਼ਤ ਲਗਭਗ 1650 ਰੁਪਏ ਲਾਭਪਾਤਰੀ ਦੇ ਖਾਤੇ ਵਿਚ ਜਮ੍ਹਾਂ ਹੋ ਜਾਣਗੇ। ਇਸੇ ਤਰ੍ਹਾਂ ਦੂਸਰੀ ਕਿਸਤ ਚੈਕਅਪ ਤੋਂ ਬਾਅਦ ਅਤੇ ਤੀਸਰੀ ਤੇ ਅੰਤਿਮ ਕਿਸ਼ਤ ਬਚੇ ਦੇ ਪੈਦਾ ਹੋਣ ਉਪਰੰਤ ਜਮ੍ਹਾਂ ਕਰਵਾਈ ਜਾਵੇਗੀ। ਜਿੰਨ੍ਹਾਂ ਗਰਭਵਤੀ ਔਰਤਾਂ ਵਲੋਂ ਨਵੰਬਰ, ਦਸੰਬਰ ‘ਚ ਆਪਣੇ ਫਾਰਮ ਨਹੀਂ ਭਰੇ ਹਨ ਤਾਂ ਉਹ ਆਪਣੇ ਸਬੰਧਤ ਆਂਗਣਵਾੜੀ ਕੇਂਦਰਾਂ ਵਿਖੇ ਫਾਰਮ ਭਰਨ ਲਈ ਸੰਪਰਕ ਕਰ ਸਕਦੇ ਹਨ। ਫਾਰਮ ਭਰਨ ਤੋਂ ਬਾਅਦ ਜੋ ਵੀ ਜਾਣਕਾਰੀ ਇਸ ‘ਚ ਭਰੀ ਜਾਣੀ ਹੈ ਉਪਰੰਤ ਅਦਾਇਗੀ ਸਬੰਧਤ ਦੇ ਖਾਤੇ ‘ਚ ਆਨਲਾਈਨ ਭਾਰਤ ਸਰਕਾਰ ਵਲੋਂ ਭੇਜੀ ਜਾਵੇਗੀ। ਇਸ ਤੋਂ ਇਲਾਵਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਵਖਰੇ ਤੌਰ ਤੇ 1ਹਜ਼ਾਰ ਰੁਪਏ ਦੀ ਅਦਾਇਗੀ ਵੀ ਕੀਤੀ ਜਾਵੇਗੀ। ਇਸ ਯੋਜਨਾ ਸਬੰਧੀ ਖੁਸ਼ਵੀਰ ਕੌਰ ਸੀ.ਡੀ.ਪੀ.ਓ. ਕੋਟਕਪੂਰਾ-2 ਵਲੋਂ ਸਮੂਹ ਆਂਗਣਵਾੜੀ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਵੀ ਦਿਤੀ ਗਈ।

WRITTEN BY