Skip to content
Independent perspectives. Global stories.
BREAKING

ਬਰਨਾਲਾ ਪੁਲਿਸ ਵੱਲੋਂ ਸਮੈਕ ਸਮੇਤ ਇੱਕ ਵਿਅਕਤੀ ਕਾਬੂ

Share this story

ਬਰਨਾਲਾ, 28 ਨਵੰਬਰ (ਕੁਲਦੀਪ ਗਰੇਵਾਲ)- ਬਰਨਾਲਾ ਪੁਲੀਸ ਨੇ ਨਾਕੇਬੰਦੀ ਦੌਰਾਨ ਨੇੜਲੇ ਪਿੰਡ ਕਰਮਗੜ੍ਹ ਕੋਲੋਂ ਇੱਕ ਨਸ਼ਾ ਤਸਕਰ ਨੂੰ ਅੱਧਾ ਕਿੱਲੋ ਸਮੈਕ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਰਿਮਾਂਡ ਲੈ ਕੇ ਪੁਛਗਿੱਛ ਆਰੰਭ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਾਜ਼ੇਸ ਕੁਮਾਰ ਛਿੱਬਰ ਨੇ ਦੱਸਿਆ ਕਿ ਐਕਸਾਇਜ ਸੈੱਲ ਬਰਨਾਲਾ ਦੇ ਇੰਚਾਰਜ ਦੇ ਏ.ਐਸ.ਆਈ. ਪ੍ਰਿਤਪਾਲ ਸਿੰਘ ਦੀ ਅਗਵਾਈ ’ਚ ਪਿੰਡ ਕਰਮਗੜ੍ਹ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਦੀ ਸ਼ੱਕ ਦੇ ਅਧਾਰ ’ਤੇ ਤਲਾਸੀ ਲੈਣ ’ਤੇ ਉਸ ਦੇ ਲੱਕ ਦੁਆਲੇ ਬੰਨੇ ਪਰਨੇ ’ਚੋਂ ਅੱਧਾ ਕਿੱਲੋ ਸਮੈਕ ਬਰਾਮਦ ਕੀਤੀ ਹੈ। ਜੋ ਉਸਨੇ ਤੁਰਦੇ-ਫਿਰਦੇ ਗਾਹਕਾਂ ਨੂੰ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਰਿੰਕੂ ਸਿੰਘ ਵਾਸੀ ਰਾਮ ਬਾਗ ਬੈਕ ਸਾਇਡ ਬਰਨਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ਼ ਥਾਣਾ  ਸਦਰ ਵਿਖੇ ਮੁਕੱਦਮਾ ਨੰਬਰ 165, ਜੇਰੇ ਧਾਰਾ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਸੰਬਰ ਤੱਕ ਦਾ ਰਿਮਾਂਡ ਲੈ ਲਿਆ ਗਿਆ ਹੈ। ਇਸ ਮੌਕੇ ਐਸ.ਐਚ.ਓ. ਸਦਰ ਗੌਰਵਵੰਸ, ਏ.ਐਸ.ਆਈ .ਪ੍ਰਿਤਪਾਲ ਸਿੰਘ ਆਦਿ ਪੁਲੀਸ ਕਰਮਚਾਰੀ ਹਾਜ਼ਰ ਸਨ।

WRITTEN BY