Skip to content
Independent perspectives. Global stories.
BREAKING

ਹੰਗਾਮੇ ਕਾਰਨ ਮੁੜ ਮੁਲਤਵੀ ਵਿਧਾਨ ਸਭਾ ਸੈਸ਼ਨ ਵਿਰੋਧੀ ਧਿਰ ਸਮਾਂ ਖਰਾਬ ਕਰਨ ’ਤੇ ਤੁਲੀ : ਕੈਪਟਨ

Share this story

ਚੰਡੀਗੜ੍ਹ, 28 ਨਵੰਬਰ- ਪੰਜਾਬ ਵਿਧਾਨ ਸਭਾ ਦੇ ਸਰਦ ਰੁਤ ਸੈਸ਼ਨ ਵਿਚ ਹੰਗਾਮੇ ਦੇ ਆਸਾਰ ਪਹਿਲਾਂ ਹੀ ਲਗਾਏ ਜਾ ਰਹੇ ਸਨ, ਅਜ ਸੈਸ਼ਨ ਸ਼ੁਰੂ ਹੁੰਦਿਆਂ ਉਹੀ ਕੁਝ ਹੋਇਆ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਰੌਲਾ ਰਪਾ ਪਾਉਣਾ ਸ਼ੁਰੂ ਕਰ ਦਿਤਾ।ਵਿਰੋਧੀਆਂ ਵਲੋਂ ਕਈ ਮੁਦਿਆਂ ਨੂੰ ਲੈ ਕੇ ਸਰਕਾਰ ’ਤੇ ਸਵਾਲਾਂ ਦੀ ਬੌਛਾਰ ਕਰ ਦਿਤੀ ਗਈ। ਸਵੇਰ ਤੋਂ ਹੀ ਰੌਲ਼ੇ ਰਪੇ ਦਾ ਸ਼ਿਕਾਰ ਹੋਏ ਵਿਧਾਨ ਸਭਾ ਦੇ ਸਰਦ ਰੁਤ ਇਜਲਾਸ ਨੂੰ ਇਸ ਤੋਂ ਬਾਅਦ ਇਕ ਵਾਰ ਅਧੇ ਘੰਟੇ ਲਈ ਮੁਲਤਵੀ ਕਰਨ ਤੋਂ ਬਾਅਦ ਕਲ੍ਹ ਤਕ ਉਠਾ ਦਿਤਾ ਗਿਆ।ਅਜ ਸਵੇਰ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਨਸ਼ਾ ਤਸਕਰੀ ਵਾਲੇ ਮਾਮਲੇ ਤੇ ਆਡੀਓ ਟੇਪ ਵਾਲੇ ਮਾਮਲੇ ’ਤੇ ਸੀਬੀਆਈ ਜਾਂਚ ਦੀ ਮੰਗ ਸ਼ੁਰੂ ਕਰ ਦਿਤੀ। ਇਸ ਦੌਰਾਨ ਸਪੀਕਰ ਨੇ ਕਿਹਾ ਕਿ ਹੰਗਾਮਾ ਕਰਨਾ ਹੈ ਤਾਂ ਕਰੀ ਜਾਓ ਤੇ ਸਦਨ ਦੀ ਕਾਰਵਾਈ ਚਾਲੂ ਰਖੀ। ਜਦੋਂ ‘ਆਪ’ ਵਿਧਾਇਕਾਂ ਨੇ ਆਪਣਾ ਰੋਸ ਜਤਾਉਣਾ ਬੰਦ ਨਹੀਂ ਕੀਤਾ ਤੇ ਸਪੀਕਰ ਨੇ ਸਭਾ ਨੂੰ ਅਧੇ ਘੰਟੇ ਲਈ ਮੁਲਤਵੀ ਕਰ ਦਿਤਾ।ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਈ ਪਰ ਹੰਗਾਮਾ ਫਿਰ ਵੀ ਓਵੇਂ ਜਿਵੇਂ ਚਲਦਾ ਰਿਹਾ ਪਰ ਇਸੇ ਦੌਰਾਨ ਸੰਸਦ ਵਿਚ ਦੋ ਬਿਲ ਪਾਸ ਹੋ ਗਏ। ਇਨ੍ਹਾਂ ਵਿਚ ਪਹਿਲਾ ਹੈ ‘ਦ ਇੰਡੀਅਨ ਸਟੈਂਪ‘ ਸੋਧ ਬਿਲ 2017 ਤੇ ਪੰਜਾਬ ਵਿਧਾਨ ਸਭਾ ਤਨਖ਼ਾਹ ਤੇ ਭਤੇ ਬਿਲ ਸੋਧ ਨੂੰ ਮਨਜ਼ੂਰੀ ਦੇ ਦਿਤੀ ਗਈ।ਇਸ ਦੌਰਾਨ ਆਦਮਪੁਰ ਹਵਾਈ ਅਡੇ ਦਾ ਨਾਂ ਬਦਲਣ ਸਬੰਧੀ ਮਤੇ ਨੂੰ ਆਮ ਸਹਿਮਤੀ ਨਾਲ ਮਨਜ਼ੂਰ ਕਰ ਲਿਆ ਗਿਆ। ਇਸ ਮਤੇ ਨੂੰ ਹੁਣ ਕੇਂਦਰ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਆਦਮਪੁਰ ਹਵਾਈ ਅਡੇ ਦਾ ਨਵਾਂ ਨਾਂ ਗੁਰੂ ਰਵਿਦਾਸ ਦੇ ਨਾਂ ‘ਤੇ ਰਖਣ ਦੀ ਤਜਵੀਜ਼ ਕੀਤੀ ਗਈ ਸੀ।ਇਜਲਾਸ ਦਾ ਅਜ ਦੂਜਾ ਦਿਨ ਸੀ।ਅੱਜ ਸੈਸ਼ਨ ਦਾ ਦੂਜਾ ਦਿਨ ਹੰਗਾਮੇ ਦੀ ਭੇਂਟ ਚੜ੍ਹ ਗਿਆ। ਸਦਨ ‘ਚ ਸਵੇਰੇ ਕਾਰਵਾਈ ਦੀ ਸ਼ੁਰੂਆਤ ਹੁੰਦੇ ਹੀ ‘ਆਪ‘ ਦੇ ਵਿਧਾਇਕ ਹੰਗਾਮੇ ‘ਤੇ ਉਤਰ ਆਏ। ‘ਆਪ‘ ਦੇ ਵਿਧਾਇਕਾਂ ਨੇ ਸੁਖਪਾਲ ਖਹਿਰਾ ਦੇ ਡਰਗ ਮਾਮਲੇ ਨੂੰ ਲੈ ਕੇ ਸਦਨ ‘ਚ ਜੰਮ ਕੇ ਹੰਗਾਮਾ ਕੀਤਾ।ਇਸ ਦੇ ਨਾਲ ਹੀ ਉਨ੍ਹ੍ਹਾਂ ਨੇ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ। ਉਥੇ ਹੀ ਸਦਨ ‘ਚ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਕਰਜ਼ਾ ਮੁਆਫੀ ‘ਚ ਲੈ ਕੇ ਵਿਧਾਨ ਸਭਾ ਸਦਨ ‘ਚ ਕੀਤੀ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਸਦਨ ਦੀ ਕਾਰਵਾਈ ਅਧੇ ਘੰਟੇ ਲਈ ਮੁਲਤਵੀ ਕਰਨ ਤੋਂ ਬਾਅਦ ਸ਼ੁਰੂ ਕਰ ਕੀਤੀ ਗਈ ਅਤੇ ਦੁਪਹਿਰ 12 ਵਜੇ ਹੀ ਸਦਨ ਖ਼ਤਮ ਕਰ ਦਿਤਾ ਗਿਆ। ਹੁਣ ਬੁਧਵਾਰ ਸਵੇਰੇ 10 ਵਜੇ ਵਿਧਾਨ ਸਭਾ ਦਾ ਆਖਰੀ ਦਿਨ ਸ਼ੁਰੂ ਹੋਵੇਗਾ।ਮੰਗਲਵਾਰ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸਿਆਂ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ ਅਤੇ ਇਕ ਦਿਨ ਦਾ 70 ਲਖ ਰੁਪਇਆ ਸੈਸ਼ਨ ‘ਤੇ ਖਰਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਬਿਲ ਮੰਗਲਵਾਰ ਨੂੰ ਪਾਸ ਹੋ ਗਏ ਹਨ ਅਤੇ ਬਾਕੀ ਬੁਧਵਾਰ ਨੂੰ ਪਾਸ ਹੋ ਜਾਣਗੇ ਪਰ ਵਿਰੋਧੀ ਧਿਰ ਦੇ ਲੋਕ ਸਮਾਂ ਖ਼ਰਾਬ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਪੰਜਾਬ ਪਿਛਲੇ ਸਾਲ 8 ਮਹੀਨਿਆਂ ‘ਚ ਹਰ ਖੇਤਰ ‘ਚ ਤਰਕੀ ਕਰ ਰਿਹਾ ਹੈ ਕਿ ਅਤੇ 14 ਦਸੰਬਰ ਨੂੰ ਕਰਜ਼ਾ ਮੁਆਫੀ ਦੀ ਵੰਡ ਸ਼ੁਰੂ ਹੋ ਜਾਵੇਗੀ।ਨਵਜੋਤ ਸਿੰਘ ਸਿਧੂ ਨੇ ਹੰਗਾਮੇ ਦਾ ਸਾਰਾ ਦੋਸ਼ ਵਿਰੋਧੀ ਧਿਰ ਦੇ ਸਿਰ ਮੜ੍ਹਦੇ ਹੋਏ ਆਖਿਆ ਕਿ ਇਕ ਪਾਸੇ ਤਾਂ ਇਹ ਸੈਸ਼ਨ ਲਈ ਵਧ ਤੋਂ ਵਧ ਸਮਾਂ ਮੰਗ ਰਹੇ ਹਨ।

WRITTEN BY