Skip to content
Independent perspectives. Global stories.
BREAKING

ਗੁ: ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਮੈਡੀਕਲ ਕੈਂਪ

Share this story

ਜਲੰਧਰ, 24 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ ਜੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਮਿਤੀ 24 ਨਵੰਬਰ 2017 ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਗੁਰੂ ਅਮਰਦਾਸ ਚੈਰੀਟੇਬਲ ਹਸਪਤਾਲ ਮਾਡਲ ਟਾਊਨ ਦੇ ਡਾ.ਐਚ.ਐਮ.ਹੁਰੀਆ ਅਤੇ ਡਾ. ਸਰਬਜੀਤ ਕੌਰ ਐਮ.ਬੀ.ਬੀ.ਐਸ. ਅਤੇ ਸਮੂਹ ਡਾਕਟਰਾ ਦੀ ਨਿਗਰਾਨੀ ਹੇਠ ਆਈ ਹੋਈ ਸੰਗਤ ਦਾ ਫ਼ਰੀ ਚੈਕਅੱਪ ਕੀਤਾ ਗਿਆ। ਇਸ ਵਿੱਚ ਹੱਡੀਆਂ ਲਈ ਕੈਲਸ਼ੀਅਮ ਦੇ ਟੈਸਟ, ਨਸਾਂ ਦੇ ਟੈਸਟ, ਹਭਅੀਛ ਪਿਛਲੇ ਤਿੰਨ ਮਹੀਨੇ ਦੀ ਸ਼ੁਗਰ ਦੇ ਟੈਸਟ, ਯੁਰਿਕ ਐਸਿਡ ਚੈਕਅੱਪ, ਸ਼ੂਗਰ ਚੈਕਅੱਪ, ਈ.ਸੀ.ਜੀ., ਹੋਮਿਉਪੈਥਿਕ ਅਤੇ ਦੰਦਾਂ ਦਾ ਚੈਕਅੱਪ ਆਦਿ ਵਿਸ਼ੇਸ਼ ਵਰਨਣਯੋਗ ਹਨ। ਇਹ ਸਾਰੇ ਟੈਸਟ ਮਾਰਕੀਟ ਵਿੱਚ ਬਹੁਤ ਹੀ ਮਹਿੰਗੇ ਰੇਟਾਂ ਤੇ ਕੀਤੇ ਜਾਂਦੇ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਵਿਖੇ ਇਹ ਸਾਰੇ ਟੈਸਟ ਮੈਡੀਕਲ ਕੈਂਪ ਵਿਚ ਫ਼ਰੀ ਕੀਤੇ ਗਏ। ਸਮੂਹ ਸੰਗਤ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰ ਕੇ ਇਸ ਮੈਡੀਕਲ ਕੈਂਪ ਦਾ ਲਾਭ ਉਠਾਇਆ।ਜਿਸ ਵਿਚ 500 ਤੋ ਵੱਧ ਮਰੀਜਾ ਨੇ ਅਪਨੇ ਚੈਕਅੱਪ ਕਰਵਾਏ. ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ, ਕਮੇਟੀ ਮੈਂਬਰ ਸਾਹਿਬਾਨ ਮਹਿੰਦਰਜੀਤ ਸਿੰਘ, ਸ. ਕੰਵਲਜੀਤ ਸਿੰਘ ਕੋਛੜ, ਸ. ਸੁਰਜੀਤ ਸਿੰਘ ਅਰੋੜਾ, ਸ.ਪਰਮਪ੍ਰੀਤ ਸਿੰਘ ਸੋਨੂੰ, ਸ. ਐਚ.ਐਸ ਭਸੀਨ, ਸ.ਕੁਲਤਾਰਨ ਸਿੰਘ ਅਨੰਦ, ਸ.ਗਗਨਦੀਪ ਸਿੰਘ ਸੇਠੀ ਵੀ ਹਾਜ਼ਰ ਸਨ।

WRITTEN BY