Skip to content
Independent perspectives. Global stories.
BREAKING

ਪੰਜਾਬੀ ਕਵੀ ਆਸ਼ੀ ਈਸਪੁਰੀ ਦੀ ਕਿਤਾਬ ‘ਬਲਿਹਾਰੀ ਗੁਰ ਆਪਣੇ’ ਦੀ ਘੁੰਢ ਚੁਕਾਈ

Share this story

ਜਲੰਧਰ, 24 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਦੇ ਨਾਮਵਰ ਕਵੀ ਆਸ਼ੀ ਈਸਪੁਰੀ ਦੀਆਂ ਬੱਚਿਆਂ ਬਾਰੇ, ਵਿਗਿਆਨ ਤੇ ਆਮ ਗਿਆਨ ਬਾਰੇ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨਾਂ ਦੀ ਧਾਰਮਿਕ ਪੁਸਤਕ ‘ਬਲਿਹਾਕੀ ਗੁਰ ਆਪਣੇ’ ਦੀ ਘੁੰਢ ਚੁਕਾਈ ਬੀਤੇ ਦਿਨ ਪੰਜਾਬੀ ਲਿਖਾਰੀ ਸਭਾ ਦੇ ਵਿਹੜੇ ਵਿੱਚ ਹੋਈ ਜੋ ਕਿ ਪੰਜਾਬੀ ਪਤਵੰਤਿਆਂ ਤੇ ਲੇਖਕਾਂ ਮੋਹਣ ਸਿੰਘ ਸਹਿਗਲ, ਜਤਿੰਦਰ ਵਿਗ, ਇੰਦਰਪਾਲ ਸਿੰਘ ਅਰੋੜਾ, ਆਸ਼ੀ ਈਸਪੁਰੀ, ਇੰਜੀਨੀਅਰ ਕਰਮਜੀਤ ਸਿੰਘ, ਬੇਅੰਤ ਸਿੰਘ ਸਰਹੱਦੀ, ਮਾਸਟਰ ਅਨੇਜਾ, ਪ੍ਰੋਫੈਸਰ ਦਲਬੀਰ ਸਿੰਘ, ਪਰਮਦਾਸ ਹੀਰ ਨੇ ਸਾਂਝੇ ਤੌਰ ’ਤੇ ਕੀਤੀ। ਅੰਮ੍ਰਿਤਪਾਲ ਸਿੰਘ, ਇੰਜੀਨੀਅਰ ਮੁਖਵਿੰਦਰ ਸਿੰਘ, ਬੇਅੰਤ ਸਿੰਘ ਸਰਹਹੱਦੀ, ਕੈਲਾਸ਼ ਠੁਕਰਾਲ ਨੇ ਈਸਪੁਰੀ ਦੀਆਂ ਸਾਹਿਤਕ ਕਿਰਤਾਂ ਅਤੇ ਕਵਿਤਾ ਖੇਤਰ ਵਿੱਚ ਉਘੜਵਾਂ ਹਿੱਸਾ ਪਾਉਣ ਦੀ ਸ਼ਲਾਘਾ ਭਰੀ ਚਰਚਾ ਕੀਤੀ। ਪਹਿਲਾਂ ਕਵੀ ਦਰਬਾਰ ਦਾ ਦੌਰ ਚੱਲਿਆ। ਨਾਹਲ ਅਤੇ ਐਸ.ਸੰਧੂ ਅਤੇ ਸੁਿਰੰਦਰ ਤਰਨਤਾਰਨੀ ਨੇ ਗੀਤਾਂ ਦੁਆਰਾ ਸਭਾ ਨੂੰ ਚਾਰ ਚੰਨ੍ਹ ਲਾਏ। ਮਾਸਟਰ ਅਨੇਜਾ ਨੇ ਸਟੇਜ ਦੀ ਸੇਵਾ ਨਿਭਾਈ। ਇਸ ਅਵਸਰ ’ਤੇ ਸਭਾ ਦੇ ਜਨਰਲ ਸਕੱਤਰ ਪਰਮਦਾਸ ਹੀਰ ਨੇ ਸਭਾ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਜਤਿੰਦਰ ਵਿਗ ਐਡੀਟਰ ‘ਜਨਤਾ ਸੰਸਾਰ’ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਸਹਿਗਲ ਜੀ ਨੇ ਸਭਨਾਂ ਦਾ ਧੰਨਵਾਦ ਕੀਤਾ।

WRITTEN BY