ਅੰਮ੍ਰਿਤਸਰ, 24 ਨਵੰਬਰ (ਦਵਾਰਕਾ ਨਾਥ ਰਾਣਾ)-ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅਮ੍ਰਿਤਸਰ ਦੀ ਬੇਸਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਵਿਖੇ ਹੋਈ ਜੀ.ਐਨ.ਡੀ.ਯੂ. ਅੰਤਰ-ਕਾਲਜ ਬੇਸਬਾਲ ਚੈਂਪੀਅਨਸ਼ਿੱਪ ਜਿੱਤੀ। ਕਾਲਜ ਟੀਮ ਨੇ ਐਚ.ਐਮ.ਵੀ. ਕਾਲਜ, ਜਲੰਧਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਬੰਦਨਾ ਕੁਮਾਰੀ, ਹਰਜੀਤ ਕੌਰ, ਜਸਦੀਪ ਕੌਰ, ਆਰਤੀ, ਨੀਕੀਤਾ ਭਾਰਦਵਾਜ, ਕਵਲਜੀਤ ਕੌਰ, ਅਕਵਿੰਦਰ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਆਰਤੀ, ਆਸ਼ਾ, ਪੂਜਾ, ਸੋਨੀਆ ਕੁਮਾਰੀ, ਸੁਮਨਪ੍ਰੀਤ ਕੌਰ, ਗੀਤੀਕਾ ਖੁਰਾਨਾ ਅਤੇ ਕੋਮਲਪ੍ਰੀਤ ਕੌਰ ਟੀਮ ਦੇ ਮੈਂਬਰ ਹਨ। 14 ਤੋਂ 18 ਨਵੰਬਰ 2017 ਨੂੰ ਰੋਹਤਕ ਵਿਖੇ ਹੋਣ ਵਾਲੀ ਸਰਵ ਭਾਰਤੀ ਇੰਟਰਵਰਸਿਟੀ ਚੈਂਪੀਅਨਸ਼ਿੱਪ ਲਈ ਕਾਲਜ ਦੀਆਂ ਛੇ ਖਿਡਾਰਨਾਂ ਬੰਦਨਾ ਕੁਮਾਰੀ, ਹਰਜੀਤ ਕੌਰ, ਆਰਤੀ, ਨੀਕੀਤਾ, ਸੋਨੀਆ ਅਤੇ ਗਗਨਦੀਪ ਕੌਰ ਚੁਣੀਆਂ ਗਈਆਂ। ਸ਼੍ਰੀ ਸੁਦਰਸ਼ਨ ਕਪੂਰ, ਲੋਕਲ ਮੈਨੇਜਿੰਗ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਹ ਸਥਾਨ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਕਾਲਜ ਦੀਆਂ ਖਿਡਾਰਨਾਂ ਨੇ ਹਮੇਸ਼ਾ ਹੀ ਕਈ ਚੈਂਪੀਅਨਸ਼ਿੱਪਾਂ ‘ਚ ਮੱਲਾਂ ਮਾਰੀਆਂ ਹਨ ਤੇ ਨਤੀਜੇ ਵਜੋਂ ਬੀ.ਬੀ.ਕੇ ਡੀ.ਏ.ਵੀ. ਕਾਲਜ ਖੇਡਾਂ ਵਿਚ ਹਮੇਸ਼ਾ ਮੋਹਰੀ ਰਿਹਾ ਹੈ। ਸ਼੍ਰੀਮਤੀ ਸਵੀਟੀ ਬਾਲਾ, ਮੁਖੀ,ਸਰੀਰਕ ਸਿੱਖਿਆ ਵਿਭਾਗ,ਮਿਸ ਸਵੀਤਾ ਕੁਮਾਰੀ, ਮਿਸ ਗਗਨਪ੍ਰੀਤ ਕੌਰ ਸਹਿਤ ਹੋਰ ਫੈਕਲਟੀ ਮੈਂਬਰਾਂ ਨੇ ਇਹਨਾਂ ਖਿਡਾਰਨਾਂ ਨੂੰ ਵਧਾਈ ਦਿੱਤੀ।
ਬੀਬੀਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ ਬੇਸਬਾਲ ਚੈਂਪੀਅਨਸ਼ਿੱਪ ਜਿੱਤੀ



