ਫਿਰੋਜ਼ਪੁਰ, 9 ਜਨਵਰੀ (ਮਨੋਹਰ ਲਾਲ)– ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਸ਼੍ਰੀ ਗੁਰਦੁਆਰਾ ਸ਼੍ਰੀ ਗੁਰੂ ਰਾਮ ਦਾਸ ਪੁਰੀ ਅਰਮਾਨਪੁਰਾ ਆਸਲ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੋਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਉਪਰੰਤ ਸ਼ਾਨਦਾਰ ਦੀਵਾਨ ਸਜਾਏ ਗਏ। ਇਸ ਮੋਕੇ ਤੇ ਸੰਤ ਮਹਾ ਪੁਰਸ਼, ਰਾਗੀ, ਢਾਡੀ, ਕਵੀਸ਼ਰੀ ਜਥਿਆਂ ਤੋਂ ਇਲਾਵਾ ਗੁਰੂ ਰਾਮ ਦਾਸ ਸੀਨੀਅਰ ਸੰਕੈਡਰੀ ਪਬਲਿਕ ਸਕੂਲ ਦੇ ਬੱਚਿਆਂ ਨੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ (ਲੁਧਿਆਣੇ ਵਾਲੇ) ਹੈਡ ਗ੍ਰੰਥੀ ਤੱਖਤ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿੰਤਸਰ ਸਾਹਿਬ, ਗਿਆਨੀ ਪ੍ਰੇਮ ਸਿੰਘ ਜੀ ਚੋਰ ਬਰਦਾਰ ਤੱਖਤ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿੰਤਸਰ ਸਾਹਿਬ, ਭਾਈ ਤਾਰ ਬਲਵੀਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿੰਤਸਰ ਸਾਹਿਬ, ਭਾਈ ਸੁਖਚੇਨ ਸਿੰਘ ਜੀ ਦਮਦਮੀ ਟਕਸਾਲ, ਬਾਬਾ ਸੁੱਚਾ ਸਿੰਘ ਜੀ ਠਾਠ ਨਾਨਕਸਰ (ਛਾਂਗਾ ਖੁਰਦ) ਬਾਬਾ ਬੋਹੜ ਸਿੰਘ ਜੀ ਤੂੱਤਾਂ ਵਾਲੇ, ਬਾਬਾ ਅਵਤਾਰ ਸਿੰਘ ਲੋਕ ਹਰੀਹਰ, ਭਾਈ ਅਵਤਾਰ ਸਿੰਘ ਰਾਗੀ ਜੱਥਾ ਕਪੂਰਥਲਾ, ਭਾਈ ਕੁਲਦੀਪ ਸਿੰਘ ਕਥਾ ਵਾਚਕ ਲਖੋਕੇ
ਬਹਿਰਾਮ, ਭਾਈ ਬਲਿਹਾਰ ਸਿੰਘ ਰਾਗੀ ਜੱਥਾ, ਭਾਈ ਬੋਹੜ ਸਿੰਘ ਜੀ ਢਾਡੀ ਜੱਥਾ ਬਾਰੇ ਕੇ ਨੇ ਆਪਣੀ ਮਧੂਰ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਤੇ ਸ. ਜਨਮੇਜਾ ਸਿੰਘ ਸੇਖੋ ਸਿੰਚਾਈ ਮੰਤਰੀ ਪੰਜਾਬ, ਸ਼੍ਰੀ ਕਮਲ ਸ਼ਰਮਾ ਪ੍ਰਧਾਨ ਬੀ. ਜੇ. ਪੀ. ਪੰਜਾਬ, ਸ. ਜੋਗਿੰਦਰ ਸਿੰਘ ਜਿੰਦੂ ਐਮ. ਐਲ. ਏ. ਦਿਹਾਤੀ ਫਿਰੋਜਪੁਰ, ਸ. ਸੁਖਪਾਲ ਸਿੰਘ ਨਨੂੰ ਸਾਬਕਾ ਪਾਰਲੀਮੇਂਟਰੀ ਸਕੱਤਰ, ਸ. ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਐਸ. ਜੀ. ਪੀ. ਸੀ., ਸ. ਸਤਪਾਲ ਸਿੰਘ ਤਲਵੰਡੀ ਮੈਂਬਰ ਐਸ. ਜੀ. ਪੀ. ਸੀ., ਸ. ਬਲਵਿੰਦਰ ਸਿੰਘ ਜੀ ਭੰਬਾ ਲੰਡਾ ਮੈਂਬਰ ਐਸ. ਜੀ. ਪੀ. ਸੀ. ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਇਸ਼ ਮੋਕੇ ਤੇ ਸੰਤ ਬਾਬਾ ਭਗਤ ਮਿਲਖਾ ਸਿੰਘ ਜੀ ਨੇ ਕਿਹਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਹੋਏ ਮਾਰਗ ਤੇ ਚਲ ਕੇ ਆਪਣਾ ਜੀਵਨ ਸਫਲ ਬਨਾਉਣਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਮੜੀਆਂ ਮਸਾਨੀਆਂ ਤੇ ਮੱਥਾ ਟੇਕਣ ਦੀ ਬਜਾਏ ਜੀ ਕੇਵਲ ਤੇ ਕੇਵਲ ਗੁਰੂ ਗੰ੍ਰਥ ਸਾਹਿਬ ਜੀ ਦਾ ੳਟ ਆਸਰਾ ਲੈਣਾ ਚਾਹੀਦਾ ਹੈ। ਸੰਤ ਬਾਬਾ ਭਗਤ ਸਿੰਘ ਮਿਲਖਾ ਸਿੰਘ ਜੀ ਨੇ ਅਗੇ ਦਸਿਆ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਕੌਮ ਦੀ ਖਾਤਿਰ ਆਪਣਾ ਸਾਰਾ ਪਰਿਵਾਰ ਵਾਰ ਦਿਤਾ ਸੀ ਅਤੇ ਕਿਹਾ ਕਿ ਅਸੀ ਰਹੀ ਜਾਣਾ ਰਹੀਏ ਸਾਡੀ ਸਿੱਖ ਕੌਮ ਹਮੇਸ਼ਾ ਚੜਦੀ ਕਲਾਂ ਵਿਚ ਰਹੇ। ਇਸ ਮੋਕੇ ਤੇ ਉਹਨਾਂ ਸਖਸ਼ੀਅਤਾ ਨੂੰ ਸਨਮਾਨਿਤ ਵੀ ਕੀਤਾ। ਇਸ ਮੋਕੇ ਤੇ ਦਾ ਅੱਤੁਟ ਲੰਗਰ ਵੀ ਵਰਤਾਇਆ ਗਿਆ।