Skip to content
Independent perspectives. Global stories.
BREAKING

ਐਸ.ਡੀ.ਐਮ. ਕੋਟਕਪੂਰਾ ਨੂੰ ਗੁਰਦੁਆਰਾ ਸਾਹਿਬ ਨੇੜੇ ਬਣੀ ਮੱਛੀ ਮਾਰਕੀਟ ਦਾ ਮੂੰਹ ਢੱਕ ਕੇ ਕਰਨਾ ਪਿਆ ਮੁਆਇਨਾ

Share this story

ਕੋਟਕਪੂਰਾ, 22 ਨਵੰਬਰ (ਚਰਨਦਾਸ ਗਰਗ/ਸਤਨਾਮ ਸਿੰਘ)- ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਬਨਾਮ ਸਾਬਰ ਹੂਸੈਨ ਆਦਿ ਮੀਟ/ਮੱਛੀ ਮਾਰਕਿਟ ਦੇ ਚੱਲ ਰਹੇ ਕੇਸ ਸੀ.ਆਰ.ਪੀ.ਸੀ. 133 ਦੇ ਸਬੰਧ ਵਿੱਚ ਅੱਜ ਮਾਨਯੋਗ ਡਾ. ਮਨਦੀਪ ਕੌਰ ਐਸ.ਡੀ.ਐਮ. ਕੋਟਕਪੂਰਾ ਨਗਰ ਕੌਂਸਲ ਦੇ ਅਧਿਕਾਰੀਆਂ ਮਨਮੋਹਨ ਚਾਵਲਾ ਨਾਲ ਮਹਿ ਟੀਮ ਮੌਕਾ ਦੇਖਿਆ ਅਤੇ ਉਨ੍ਹਾਂ ਨੇ ਮੱਛੀ ਮਾਰਕੀਟ ਦਾ ਮੁਆਇਨਾ ਕਰਦੇ ਸਭ ਦੁਕਾਨਾਂ ਤੇ ਸਟੋਰਾਂ ਨੂੰ ਖੁੱਲਵਾ ਕੇ ਜਾਂਚ ਕੀਤੀ, ਜਿਥੋਂ ਬੇਹੱਦ ਗੰਦੀ ਬਦਬੂ ਆ ਰਹੀ ਸੀ ਜਿਸ ਕਾਰਨ ਮੈਡਮ ਐਸ.ਡੀ.ਐਮ ਨੂੰ ਆਪਣੇ ਮੂੰਹ ਤੇ ਰੁਮਾਲ ਰੱਖਕੇ ਜਾਂਚ ਪੂਰੀ ਕਰਨੀ ਪਈ। ਇਸ ਮੌਕੇ ਮੁਹੱਲਾ ਨਿਵਾਸੀ ਗੁਰਮੀਤ ਸਿੰਘ ਨੇ ਆਪਣੇ ਬੱਚਿਆਂ ਨੂੰ ਲੱਗੀ ਚਿਕਨ ਪੋਕਸ ਤੇ ਸਕਿਨ ਦੀਆਂ ਬੀਮਾਰੀਆਂ ਦੀਆਂ ਪਰਚੀਆਂ ਪੇਸ਼ ਕੀਤੀਆਂ ਤੇ ਇਸ ਗੰਦਗੀ ਤੋਂ ਲੱਗ ਰਹੀਆਂ ਬਿਮਾਰੀਆਂ ਸਬੰਧੀ ਮੈਡਮ ਐਸ.ਡੀ.ਐਮ. ਨੂੰ ਜਾਣੂ ਕਰਵਾਇਆ। ਮਾਨਯੋਗ ਐਸ.ਡੀ.ਐਮ. ਮੈਡਮ ਦੀ ਇਸ ਕਾਰਵਾਈ ਤੇ ਮੁਹੱਲਾ ਰਾਮਗੜ੍ਹੀਆ ਆਦਿ ਦੇ ਵਸਨੀਕਾਂ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਥੇ ਮੁਹੱਲੇ ਦੀਆਂ ਬੀਬੀਆਂ ਨੇ ਉਨ੍ਹਾਂ ਪਾਸੋਂ ਇਸ ਗੰਭੀਰ ਮੁੱਦੇ ਦਾ ਜਲਦੀ ਹੱਲ ਕਰਨ ਲਈ ਗੁਹਾਰ ਲਗਾਈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਟਾਇਰ ਪ੍ਰਿੰਸੀਪਲ ਬਾਜ ਸਿੰਘ ਪ੍ਰਧਾਨ ਗੁਰਦੁਆਰਾ ਰਾਮਗੜੀਆ ਸਿੰਘ ਸਭਾ, ਬਾਬਾ ਭਗਵੰਤ ਸਿੰਘ ਗ੍ਰੰਥੀ, ਪਰਮਜੀਤ ਕੌਰ ਭੁੱਲਰ ਐਮ.ਸੀ., ਗੁਰਮੁੱਖ ਸਿੰਘ ਭੁੱਲਰ, ਬਲਜੀਤ ਸਿੰਘ ਕਲੇਰ, ਮਨਪ੍ਰੀਤ ਸੇਠੀ, ਸੁਨੀਲ ਸਿੰਘ ਕਪੂਰ, ਸਾਬਕਾ ਵਾਈਸ ਪ੍ਰਧਾਨ ਨਰਿੰਦਰ ਸਿੰਘ ਨਿੰਦਾ, ਚੰਨਣ ਸਿੰਘ, ਕੁਲਵੀਰ ਸਿੰਘ ਵਿਰਦੀ, ਗੁਰਮੀਤ ਸਿੰਘ, ਸੁਰਿੰਦਰ ਸਿੰਘ ਕਾਲੜਾ, ਕੁਲਦੀਪ ਸਿੰਘ, ਦਰਸ਼ਨ ਸਿੰਘ, ਬਖਸੀਸ਼ ਸਿੰਘ, ਮਿਸਤਰੀ ਸੁਰਿੰਦਰ ਸਿੰਘ ਛਿੰਦਾ, ਪੂਰਨ ਸਿੰਘ, ਗੁਰਚਰਨ ਚੰਨੀ ਆਦਿ ਹਾਜ਼ਰ ਸਨ।

WRITTEN BY