Skip to content
Independent perspectives. Global stories.
BREAKING

ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਰਾਏਧਰਾਨਾ ਨੇ ਪਿੰਡ ਦੀ ਗਰੀਬ ਲੜਕੀ ਦੇ ਵਿਆਹ ’ਚ ਆਰਥਿਕ ਮੱਦਦ ਕੀਤੀ

Share this story

ਦਿੜ੍ਹਬਾ ਮੰਡੀ, 22 ਨਵੰਬਰ (ਸਤਪਾਲ ਖਡਿਆਲ)- ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਰਾਏਧਰਾਨਾ ਵੱਲੋਂ ਪਿੰਡ ਦੇ ਹੀ ਇੱਕ ਲੋੜਵੰਦ ਵਿਅਕਤੀ ਅਮਰੀਕ ਸਿੰਘ ਪੁੱਤਰ ਲੀਲੂ ਸਿੰਘ ਦੀ ਲੜਕੀ ਦੇ ਵਿਆਹ ਤੇ 7500 ਦੇ ਕਰੀਬ ਨਕਦ ਰਾਸ਼ੀ ਦੇ ਕੇ ਉਸ ਦੀ ਆਰਥਿਕ ਮੱਦਦ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜਬੀਰ ਸਿੰਘ ਅਤੇ ਡਾਕਟਰ ਬੇਅੰਤ ਸਿੰਘ ਨੇ ਕਿਹਾ ਕਿ ਜੋ ਲੋਕ ਲੋਕ ਹਿਤਾਂ ਅਤੇ ਲੋੜਵੰਦਾਂ ਦੀ ਮੱਦਦ ਕਰਨ ਲਈ ਅੱਗੇ ਆਉਂਦੇ ਹਨ ਉਹ ਲੋਕਾਂ ਲਈ ਪੇਰਣਾ ਸਰੋਤ ਬਣ ਜਾਂਦੇ ਹਨ । ੳਹਨਾਂ ਕਿਹਾ ਕਿ ਕਿਸੇ ਲੋੜਵੰਦ ਦੀ ਮੱਦਦ ਕਰਨੀ ਸਭ ਤੋਂ ਵੱਡਾ ਪੁੰਨ ਹੈ ਜਿਸ ਕਰਕੇ ਉਹਨਾਂ ਦੀ ਇਹ ਸੁਸਾਇਟੀ ਹਮੇਸ਼ਾਂ ਹੀ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਮੱਦਦ ਕਰਦੀ ਆ ਰਹੀ ਹੈ। ਉਕਤ ਸਮਾਜ ਸੇਵੀ ਵਿਅਕਤੀਆਂ ਨੇ ਕਿਹਾ ਕਿ ਉਹਨਾਂ ਦੀ ਸੁਸਾਇਟੀ ਦਾ ਅਸਲ ਮਕਸਦੀ ਲੋੜਵੰਦਾਂ ਦੀ ਸੇਵਾ ਕਰਨਾ ਹੈ।

WRITTEN BY