Skip to content
Independent perspectives. Global stories.
BREAKING

ਮੋਹਣ ਸਿੰਘ ਸਹਿਗਲ ਦੀ ਪਲੇਠੀ ਪੁਸਤਕ ਪ੍ਰੈਸ ਕਲੱਬ ਜਲੰਧਰ ਵਿਖੇ ਲੋਕ ਅਰਪਣ

Share this story

ਜਲੰਧਰ, 21 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਪ੍ਰਸਿੱਧ ਸਮਾਜ ਸੇਵਕ, ਲੇਖਕ ਅਤੇ ਬੈਂਕ ਦੇ ਸੀਨੀਅਰ ਅਧਿਕਾਰੀ ਸ. ਮੋਹਣ ਸਿੰਘ ਸਹਿਗਲ ਦੀ ਪਲੇਠੂ ਪੁਸਤਕ ‘ਸਜੀਵੀ ਤਖਤ ਅਤੇ ਹੋਰ ਧਾਰਮਿਕ ਲੇਖ ਪ੍ਰੈਸ ਕਲੱਬ ਜਲੰਧਰ ਦੇ ਕਾਨਫਰੰਸ ਹਾਲ ਵਿੱਚ ਇੱਕ ਰੰਗਾ-ਰੰਗ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ। ਪੰਜਾਬ ਜਾਗ੍ਰਿਤੀ ਮੰਚ ਦੇ ਸਕੱਤਰ ਜਨਾਬ ਦੀਪਕ ਬਾਲੀ ਮੁੱਖ ਮਹਿਮਾਨ, ਸ. ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ, ਪ੍ਰੋ. ਲਖਬੀਰ ਸਿੰਘ ਪਹਿਲ, ਸ਼ਿਸ਼ਪਾਲ ਸਿੰਘ ਪਾਲ ਅਤੇ ਬੇਅੰਤ ਸਿੰਘ ਸਰਹੱਦੀ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ ’ਤੇ ਪੁਸਤਕ ਦੀ ਘੁੰਢ ਚੁਕਾਈ ਕੀਤੀ। ਇਤਿਹਾਸਕਾਰ ਨਰਿੰਜਣ ਸਿੰਘ ਸਾਬੀ, ਬੀਬੀ ਗੁਰਬਚਨ ਕੌਰ ਦੂਆ, ਅੰਮਿਥਪਾਲ ਸਿੰਘ ਨੇ ਪੁਸਤਕ ਬਾਰੇ ਪੇਪਰ ਪੜ੍ਹੇ। ਵਿਦਵਾਨਾਂ ਅਤੇ ਬੁਲਾਰਿਆਂ ਨੇ ਜਿੱਥੇ ਸਹਿਗਲ ਸਾਹਿਬ ਦੇ ਉਦਮ ਦੀ ਸ਼ਲਾਘਾ ਕੀਤੀ ਉਥੇ ਸਮਾਜ ਅਤੇ ਧਾਰਮਿਕ ਪ੍ਰਭਾਵ ਜੇ ਘਟਦੇ ਜਾਣ ਤੇ ਚਿੰਤਾ ਜਤਲਾਈ। ਬਿਜਲਈ ਪ੍ਰਿੰਟ ਅਤੇ ਸੋਸ਼ਲ ਮੀਡੀਆ ਸਮਾਜ ਸੁਧਾਰ ਤੇ ਅਸ਼ਲੀਲਤਾ ਦਾ ਪ੍ਰਚਾਰ ਕਰਕੇ ਸਸਤੀ ਸੱਬਿਅਤਾ ਨੂੰ ਢਾਹ ਲਾ ਰਿਹਾ ਹੈ। ਸਾਹਿਤਕ ਖੇਤਰ ਵਿੱਚ ਵੀ ਰੁਮਾਂਟਿਕ ਅਤੇ ਅਗਾਂਹ ਵਧੂ ਸਾਹਿਤ ਦੋਵਾਂ ਤੇ ਛਪੀਆਂ ਪੁਸਤਕਾਂ ਸਮਾਜ ਵਿੱਚ ਇਖਲਾਕੀ ਗਿਰਾਵਟ ਅਤੇ ਨਸ਼ਿਆਂ ਪ੍ਰਤੀ ਰੁਝਾਨ ਪੈਦਾ ਕਰ ਰਹੀਆਂ ਹਨ। ਹੋਰ ਤਾਂ ਹੋਰ ਪਵਿੱਤਰ ਗੁਰਬਾਣੀ ਤੇ ਵੀ ਨਾਵਾਜਬ ਟੀਕਾ ਟਿੱਪਣੀ ਹੋ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਸਹਿਗਲ ਜੀ ਦੀ ਪੁਸਤਕ ਸੁਧਾਰਕ ਲੇਖਾਂ ਦਾ ਸੰਗ੍ਰਹਿ ਹੈ। ਖਾਸ ਕਰਕੇ ਸਿੱਖ ਸਮਾਜ ਵਿਚ ਜੋ ਕੁਰੀਤੀਆਂ ਦਾਖਲ ਹੋ ਰਹੀਆਂ ਹਨ ਉਨਾਂ ਤੋਂ ਸੰਗਤਾਂ ਨੂੰ ਸੁਚੇਤ ਕਰਨ ਦਾ ਜਤਨ ਕੀਤਾ ਹੈ।
ਪੰਜਾਬੀ ਲਿਖਾਰ ਸਭਾ ਦੇ ਸਮੂਹ ਮੈਂਬਰਾਨ ਹਾਜ਼ਰ ਸਨ। ਜੇ ਐਸ ਡਾਂਗ, ਕੁਲਦੀਪ ਸਿੰਘ ਢੀਂਗਰਾ, ਜਸਪਾਲ ਸਿੰਘ, ਬਲਵਿੰਦਰ ਕੌਰ, ਪਰਮਵੀਰ ਕੌਰ, ਭਵਲੀਨ ਕੌਰ, ਗੁਰਮਿੰਦਰ ਕੌਰ, ਸਰਪੰਚ ਹਰਦੀਪ ਸਿੰਘ, ਰਾਮ ਸਿੰਘ, ਕਰਨ ਸਿੰਘ, ਮਾਸਟਰ ਅਨੇਜਾ, ਸੁਰਜੀਤ ਕੌਰ ਪਾਰਸ, ਦਲਬੀਰ ਸਿੰਘ ਉਰਮਲਜੀਤ ਸਿੰਘ, ਗੁਰਦੀਪ ਸਿੰਘ ਔਲਖ, ਚਰਨਜੀਤ ਸਿੰਘ ਲੁਬਾਣਾ ਆਦਿ ਹਾਜ਼ਰ ਸਨ।

WRITTEN BY