Skip to content
Independent perspectives. Global stories.
BREAKING

ਖਹਿਰਾ ਅਹੁਦਾ ਛੱਡਕੇ ਅਦਾਲਤ ’ਚ ਪੇਸ਼ ਹੋਵੇ : ਯੂਥ ਕਾਂਗਰਸ

Share this story

ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਸੁਰਿੰਦਰ ਚੱਠਾ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਨੈਤਿਕਤਾ ਦੇ ਆਧਾਰ ’ਤੇ ਆਪਣਾ ਅਹੁਦਾ ਛੱਡ ਕੇ ਅਦਾਲਤ ’ਚ ਪੇਸ਼ ਹੋਣਾ ਚਾਹੀਦਾ ਹੈ ਕਿਉਂਕਿ ਹੁਣ ਤਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਉਸਦੀ ਅਰਜੀ ਰੱਦ ਕਰਕੇ ਉਸਦੇ ਵਾਰੰਟ ਜਾਰੀ ਕਰ ਦਿੱਤੇ ਹਨ। ਉਕਤ ਵਿਚਾਰ ਯੂਥ ਕਾਂਗਰਸ ਹਲਕਾ ਫਿਰੋਜ਼ਪੁਰ ਦੇ ਪ੍ਰਧਾਨ ਸਿਮਰਜੀਤ ਸਿੰਘ ਭੀਨਾ ਤੇ ਮੁਕਤਸਰ ਦੇ ਪ੍ਰਧਾਨ ਪ੍ਰਭਜੋਤ ਸਿੰਘ ਨੇ ਕਹੀ। ਉਹਨਾਂ ਕਿਹਾ ਕਿ ਹੁਣ ਖਹਿਰਾ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਨੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਵੰਗਾਰਿਆ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਵੀ ਇਸ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ। ਆਪ ਅਲੱਗ ਗੁਣ ਵਾਲੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਪਰ ਹੁਣ ਉਸਨੇ ਖਹਿਰਾ ਦੇ ਮੁੱਦੇ ’ਤੇ ਵੀ ਕੋਈ ਅਲੱਗ ਫੈਸਲਾ ਕਰਨਾ ਚਾਹੀਦਾ ਹੈ। ਇਸ ਮੌਕੇ ਖੁਸ਼ੀ ਜੱਸੇਆਣਾ, ਅਜੀਤ ਕੰਗ, ਨਾਨਕ ਮਹਿੰਦਰਾ, ਕਾਲਾ ਬਾਹਮਣਵਾਲਾ, ਦੀਪੂ ਚੌਧਰੀ, ਹਰਜਿੰਦਰ ਬਰਾੜ, ਮਹਿੰਦਰ ਸਿੰਘ, ਜੱਸਾ ਕੋਟਲੀ, ਹੈਪੀ, ਬਲਕਰਨ, ਪਾਰਸ ਸ਼ਰਮਾ, ਭਾਰਤ ਖਿੱਚੀ, ਬਬਲੂ ਸ਼ਰਮਾ ਆਦਿ ਹਾਜ਼ਰ ਸਨ।

WRITTEN BY