Skip to content
Independent perspectives. Global stories.
BREAKING

ਪੁਲਿਸ ਖੇਡਾਂ ਦੀ ਸਫਲਤਾਪੂਰਵਕ ਮੇਜ਼ਬਾਨੀ ਲਈ ਐਸ.ਐਸ.ਪੀ. ਬਟਾਲਾ ਵੱਲੋਂ ਖਿਡਾਰੀਆਂ, ਮੁਲਾਜ਼ਮਾਂ ਤੇ ਦਰਸ਼ਕਾਂ ਦਾ ਧੰਨਵਾਦ

Share this story

ਬਟਾਲਾ, 20 ਨਵੰਬਰ (ਰਾਜੂ ਖਹਿਰਾ)- ਪੁਲਿਸ ਜ਼ਿਲ੍ਹਾ ਬਟਾਲਾ ਦੀ ਮੇਜ਼ਬਾਨੀ ਹੇਠ ਹੋਈਆਂ 18ਵੀਂ ਅੰਤਰ ਜ਼ਿਲਾ ਬਾਰਡਰ ਜੋਨ ਪੰਜਾਬ ਪੁਲਿਸ ਖੇਡਾਂ ਅਤੇ ਅਥਲੈਟਿਕਸ ਮੀਟ-2017 ਦੀ ਸਫਲਤਾ ਲਈ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਅਤੇ ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਨੇ ਸਮੂਹ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਹੈ। ਐਸ.ਐਸ.ਪੀ. ਬਟਾਲਾ ਸ. ਘੁੰਮਣ ਨੇ ਕਿਹਾ ਕਿ ਇਹ ਕਾਮਯਾਬ ਖੇਡ ਟੂਰਨਾਮੈਂਟ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਅਤੇ ਖੇਡਾਂ ’ਚ ਭਾਗ ਲੈਣ ਵਾਲੇ ਖਿਡਾਰੀਆਂ, ਪ੍ਰਬੰਧਕਾਂ ਅਤੇ ਦਰਸ਼ਕਾਂ ਨੇ ਅਨੁਸ਼ਾਸ਼ਨ ਵਿੱਚ ਰਹਿ ਕੇ ਆਪੋ-ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਖਿਡਾਰੀਆਂ ਨੇ ਖੇਡ ਭਾਵਨਾ ਅਤੇ ਆਪਸੀ ਮਿਲਵਰਤਣ ਦਾ ਸਬੂਤ ਦਿੰਦਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਸ. ਘੁੰਮਣ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਅਤੇ ਸਾਥੀ ਅਧਿਕਾਰੀਆਂ ਦੇ ਸਹਿਯੋਗ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਬਟਾਲਾ ਨੇ 18ਵੀਂ ਅੰਤਰ ਜ਼ਿਲਾ ਬਾਰਡਰ ਜੋਨ ਪੰਜਾਬ ਪੁਲਿਸ ਖੇਡਾਂ ਅਤੇ ਅਥਲੈਟਿਕਸ ਮੀਟ-2017 ਦੀ ਸਫਲਤਾ ਨਾਲ ਮੇਜ਼ਬਾਨੀ ਕਰਕੇ ਆਪਣੇ ਵਕਾਰ ਨੂੰ ਹੋਰ ਵਧਾਇਆ ਹੈ ਜਿਸ ਲਈ ਜ਼ਿਲ੍ਹਾ ਪੁਲਿਸ ਦੇ ਜਵਾਨ ਵਧਾਈ ਦੇ ਹੱਕਦਾਰ ਹਨ।

WRITTEN BY