Skip to content
Independent perspectives. Global stories.
BREAKING

ਸਬ-ਮਿਸ਼ਨ ਆਨ ਐਗਰੋ ਫੋਰੈਸਟ੍ਰੀ ਸਕੀਮ ਦਾ ਕਿਸਾਨ ਵੱਧ ਤੋਂ ਵੱਧ ਲਾਭ ਉਠਾਉਣ : ਬੰਗੀ

Share this story

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 14 ਨਵੰਬਰ (ਸੁਰਿੰਦਰ ਚੱਠਾ)-ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਵਣ ਵਿਭਾਗ ਪੰਜਾਬ ਸਮੇਂ ਸਮੇਂ ਤੇ ਯੋਗ ਉਪਰਾਲੇ ਕੀਤੇ ਹਨ ਤਾਂ ਪੰਜਾਬ ਵਿੱਚ ਗੰਦਲ ਰਹੇ ਵਾਤਾਵਰਣ ਨੂੰ ਸੁੱਧ ਕੀਤਾ ਜਾ ਸਕੇ । ਸਰਕਾਰ ਵੱਲੋਂ ਪਹਿਲਾ ਵੀ ਵਾਤਵਰਣ ਸਬੰਧੀ ਸਕੀਮਾ ਚਲਾ ਕੇ ਸਮਾਜ ਸੇਵੀ ਜੱਥੇਬੰਦੀ ਅਤੇ ਕਿਸਾਨਾਂ ਦੀ ਮੱਦਦ ਨਾਲ ਵਾਤਾਵਰਾਣ ਦੀ ਸੁੱਧਤਾਂ ਲਈ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ ਹਨ । ਇਸ ਜਾਣਕਾਰੀ ਦਿੰਦੇ ਹੋਏ ਰੇਂਜ ਅਫ਼ਸਰ ਬਲਵਿੰਦਰ ਸਿੰਘ ਬੰਗੀ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਸਬ-ਮਿਸ਼ਨ ਆਨ ਐਗਰੋ ਫੋਰੈਸਟ੍ਰੀ ਸਕੀਮ ਅਧੀਨ ਕਿਸਾਨ ਆਪਣੇ ਖੇਤ ਵਿੱਚ ਪੌਦੇ ਲਗਾ ਸਕਦਾ ਹੈ ਵਿਭਾਗ ਵੱਲੋਂ ਇਸ ਸਕੀਮ ਅਧੀਨ ਕਿਸਾਨਾ ਨੂੰ ਇਹ ਪੌਦੇ ਬਿਲਕੁਲ ਮੁਫਤ ਦਿੱਤੇ ਜਾਣਗੇ ਅਤੇ ਕਿਸਾਨ ਕਿਸੇ ਪ੍ਰਾਈਵੇਟ ਨਰਸਰੀ ਤੋਂ ਵੀ ਪੌਦੇ ਖਰੀਦ ਕਰ ਸਕਦਾ ਹੈ ਵਿਭਾਗ ਵੱਲੋਂ ਉਸ ਦੀ ਬਣਦੀ ਰਾਸੀ ਅਦਾ ਕੀਤੀ ਜਾਵੇਗੀ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪ੍ਰਤੀ ਪੌਦਾ ਚਾਰ ਸਾਲਾ Ñਲਈ ਉਸ ਦੀ ਸਾਂਭ ਸੰਭਾਲ ਲਈ 70 ਰੁਪਏ ਦੇ ਖਰਚੇ ਵਿੱਚੋ 50 ਪ੍ਰਤੀਸਤ ਸਬਸਿਡੀ ਦਿੱਤੀ ਜਾਵੇਗੀ ਅਤੇ ਕਿਸਾਨ ਆਪਣੇ ਜਮੀਨ ਦੀ ਜਮਾਂਬੰਦੀ , ਅਧਾਰ ਕਾਰਡ ਅਤੇ ਤਿੰਨ ਫੋਟੋ ਲੈ ਕੇ ਰੇਂਜ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿੱਖੇ ਪੌਦੇ ਬੁੱਕ ਕਰਵਾ ਸਕਦਾ ਹੈ । ਉਹਨਾਂ ਦੱਸਿਆ ਕਿ ਹੁਣ ਤੱਕ 50 ਕਿਸਾਨ 30000 ਲੈ ਚੁੱਕੇ ਹਨ ।

WRITTEN BY