Skip to content
Independent perspectives. Global stories.
BREAKING

ਪਿੰਡ ਚਠਾ ਨੰਨਹੇੜਾ ਵਿਖੇ ‘ਬਾਲ ਦਿਵਸ’ ਮੌਕੇ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ

Share this story

ਦਿੜ੍ਹਬਾ ਮੰਡੀ, 14 ਨਵੰਬਰ (ਸਤਪਾਲ ਖਡਿਆਲ)-ਇਥੋਂ ਨੇੜਲੇ ਪਿੰਡ ਚਠਾ ਨੰਨਹੇੜਾ ਵਿਖੇ ਸਿਖਿਆ ਵਿਭਾਗ ਪੰਜਾਬ ਦੇ ਮਾਣਯੋਗ ਸਿਖਿਆ ਸਕਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਿਰਦੇਸ਼ਾ ਤਹਿਤ ਅਜ ਪੰਜਾਬ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ- ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਬਾਲ ਦਿਵਸ ਦੇ ਮੌਕੇ ਤੇ ਕੀਤੀ ਗਈ। ਜਿਸ ਦੇ ਤਹਿਤ ਅਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚਠਾ ਨੰਨਹੇੜਾ ਵਿਖੇ ਡਾਇਰੈਕਟਰ ਗੁਰਪਿਆਰ ਸਿੰਘ ਚਠਾ ਸੂਬਾ ਜਨਰਲ ਸਕਤਰ ਪੰਚਾਇਤ ਐਸੋਸੀਏਸ਼ਨ ਪੰਜਾਬ ਵਲੋਂ ਪ੍ਰੀ- ਨਰਸਰੀ ਜਮਾਤ ਦਾ ਉਦਘਾਟਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਕਾਪੀਆਂ ਪੈਨਸਿਲਾਂ ਵੰਡ ਕੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਅਤੇ ਚੰਗੇ ਭਵਿਖ ਲਈ ਆਸ਼ੀਰਵਾਦ ਦਿਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਨੇ ਦਸਿਆ ਕਿ ਸਕੂਲ ਵਿਚ ਸਮਾਗਮ ਕਰਕੇ ਪ੍ਰੀ ਨਰਸਰੀ ਜਮਾਤ ਵਿਚ ਆਉਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਹੈ। ਪ੍ਰੀ ਨਰਸਰੀ ਜਮਾਤ ਦੇ ਕਮਰੇ ਨੂੰ ਫੁਲਾਂ ਅਤੇ ਗੁਬਾਰਿਆਂ ਨਾਲ ਵਿਸ਼ੇਸ਼ ਤੌਰ ਤੇ ਸਜਾਇਆ ਗਿਆ। ਇਸ ਮੌਕੇ ਸਰਪੰਚ ਭੋਲਾ ਸਿੰਘ, ਚੇਅਰਮੈਨ ਰਾਮ ਸਿੰਘ ਗਡਾ, ਕਲਬ ਪ੍ਰਧਾਨ ਰਣਜੀਤ ਸਿੰਘ ਬਿਲਾ, ਰੇਸ਼ਮ ਸਿੰਘ ਖਾਲਸਾ, ਪੰਚ ਰਘਬੀਰ ਸਿੰਘ, ਰਣਜੀਤ ਸਿੰਘ ਮੋੜ, ਸਾਬਕਾ ਪੰਚ ਖਿਲੂ ਸਿੰਘ ਸਾਬਕਾ ਪੰਚ, ਨਛਤਰ ਸਿੰਘ ਬਾਬਾ, ਪੰਚ ਹਰਵਿੰਦਰ ਸਿੰਘ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸੀ।

WRITTEN BY