Skip to content
Independent perspectives. Global stories.
BREAKING

ਸ਼੍ਰੀ ਅਨੰਦਪੁਰ ਸਾਹਿਬ ਦੇ 10 ਕੌਂਸਲਰਾਂ ਵਲੋਂ ਕੌਂਸਲ ਪ੍ਰਧਾਨ ਵਾਲੀਆ ਖਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਲਈ ਐਸ ਡੀ ਐਮ ਨੂੰ ਬੇਨਤੀ

Share this story

ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ 10 ਕੌਂਸਲਰਾਂ ਵਲੋਂ ਐਸ ਡੀ ਐਮ ਨੂੰ ਮੰਗ ਪੱਤਰ ਦੇ ਕੇ ਨਗਰ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਖਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਕੀਤੀ ਗਈ। ਕੌਂਸਲਰ ਹਰਜੀਤ ਸਿੰਘ ਜੀਤਾ, ਮਨਪ੍ਰੀਤ ਕੌਰ ਅਰੋੜਾ, ਜਤਿੰਦਰ ਕੌਰ, ਕਰਨੈਲ ਸਿੰਘ, ਗੁਰਅਵਤਾਰ ਸਿੰਘ ਚੰਨ, ਨਰਿੰਦਰ ਸਿੰਘ ਨਿੰਦਾ, ਜਥੇਦਾਰ ਰਾਮ ਸਿੰਘ, ਇੰਦਰਜੀਤ ਕੌਂਸਲ, ਸੋਨੀਕਾ ਰਾਣੀ, ਰੀਤਾ ਨੇ ਮੰਗ ਪੱਤਰ ਵਿਚ ਕਿਹਾ ਕਿ ਪਿਛਲੇ ਕਾਫੀ ਸਮੇ ਤੋ ਨਗਰ ਕੌਂਸਲ ਵਿਚ ਨਿਯਮਾਂ ਨੂੰ ਛਿਕੇ ਟੰਗ ਕੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਪਿਛਲੇ ਢਾਈ ਸਾਲਾਂ ਤੋ ਸਫਾਈ ਕਰਮਚਾਰੀਆਂ ਦੀ ਇਕ ਵੀ ਮੁਲਾਜਮ ਦੀ ਕੋਈ ਛੁੱਟੀ ਨਹੀ ਹੈ ਜਦੋ ਕਿ ਕੌਂਸਲਰਾਂ ਵਲੋਂ ਮਹੀਨੇਵਾਰ ਮੀਟਿੰਗਾਂ ਵਿਚ ਉਕਤ ਕੀਤੇ ਗਏ ਭ੍ਹਿਸ਼ਟਾਚਾਰ ਦੀ ਜਾਂਚ ਲਈ ਕਿਹਾ ਗਿਆ ਪਰ ਪ੍ਰਧਾਨ ਵਲੋਂ ਇਸ ਸਬੰਧੀ ਕੁਝ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕੌਂਸਲ ਅੰਦਰ ਛਿੜਕਾਉਣ ਵਾਲੀ ਦਵਾਈ ਅਤੇ ਚੁੂਨਾ ਦੀ ਖਰੀਦ ਵਿਚ ਵੀ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਸਫਾਈ ਅਤੇ ਸਟਰੀਟ ਲਾਈਟ ਦਾ ਵੀ ਬੁਰਾ ਹਾਲ ਹੈ ਜਿਸਦੀ ਸਿੱਧੀ ਜਿੰਮੇਵਾਰੀ ਪ੍ਰਧਾਨ ਦੀ ਹੈ। ਉਨ੍ਹਾਂ ਕਿਹਾ 350 ਸਾਲਾ ਸਥਾਪਨਾ ਦਿਵਸ ਮੋਕੇ ਆਈ ਗ੍ਰਾਂਟ ਵਿਚ ਭਾਰੀ ਘਪਲਾ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਖਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਈ ਜਾਵੇ। ਐਸ ਡੀ ਐਮ ਦੀ ਗੈਰਹਾਜਰੀ ਵਿਚ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਵਲੋਂ ਇਹ ਮੰਗ ਪੱਤਰ ਲਿਆ ਗਿਆ। ਇਸ ਬਾਰੇ ਗੱਲ ਕਰਨ ਤੇ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲਂੀਆ ਨੇ ਦੋਸ਼ਾਂ ਨੂੰ ਸਿਰੇ ਤੋ ਨਕਾਰਦਿਆਂ ਕਿਹਾ ਕਿ ਸਥਾਪਨਾ ਦਿਵਸ ਨੂੰ ਤਾਂ ਦੋ ਸਾਲ ਬੀਤ ਗਏ ਹਨ ਤੇ ਇਨ੍ਹਾਂ ਨੂੰ ਹੁਣ ਭ੍ਰਿਸ਼ਟਾਚਾਰ ਦੀ ਯਾਦ ਕਿਉਂ ਆਈ? ਉਨ੍ਹਾਂ ਕਿਹਾ ਸਫਾਈ ਸੇਵਕਾਂ ਦੀ ਹਾਜਰੀ ਲਗਾਉਣੀ ਪ੍ਰਧਾਨ ਦਾ ਕੰਮ ਨਹੀ ਹੈ। ਇਸ ਲਈ ਕੌਂਸਲਰਾਂ ਦੀ ਸ਼ਿਕਾਇਤ ਆਉਣ ਤੇ ਮੈਂ ਈ ਓ ਨੂੰ ਮਾਰਕ ਕੀਤੀ ਹੈ ਤੇ ਈ.ਓ ਵਲੋਂ ਇਸਦੀ ਰਿਪੋਰਟ ਦਿਤੀ ਜਾਵੇਗੀ।

WRITTEN BY