Skip to content
Independent perspectives. Global stories.
BREAKING

15 ਦਿਨਾਂ ਦੀ ਮੈਡੀਕਲ ਛੁੱਟੀ ਵਾਲਾ ਪਤਰ ਵਾਪਸ ਕਰਵਾਓਣ ’ਤੇ ਮਾਸਟਰ ਕੇਡਰ ਯੁਨੀਅਨ ਵੱਲੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਧੰਨਵਾਦ

Share this story

ਕਾਦੀਆਂ, 12 ਨਵੰਬਰ (ਅਬਦੁਲ ਸਲਾਮ ਤਾਰੀ), 15 ਦਿਨਾਂ ਦੀ ਮੈਡੀਕਲ ਛੁਟੀ  ਦੇ ਜਾਰੀ ਕੀਤੇ ਗਏ ਪਤਰ ਨੂੰ ਵਾਪਸ ਕਰਵਾ ਕਿ  ਓਸ ਫੈਸਲੇ ਨੂੰ ਰਦ ਕਰਵਾਓਣ ਦੇ ਲਈ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਬੀਤੇ ਦਿਨ ਪ੍ਰਧਾਨ ਬਲਦੇਵ ਸਿੰਘ ਬੁਟਰ ਦੀ ਅਗਵਾਈ ਹੇਠ ਕੈਬਿਨੇਟ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਓਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਜਿਥੇ ਬਾਜਵਾ ਦਾ ਧੰਨਵਾਦ ਕੀਤਾ  ਓਥੇ ਉਨ੍ਹਾਂ ਨੂੰ ਫੁਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ। ਪ੍ਰਧਾਨ ਬੁਟਰ ਨੇ ਦਸਿਆ ਕਿ  ਪਿਛਲੀ ਸਰਕਾਰ ਵਿਚ  ਸਿਖਿਆ ਵਿਭਾਗ ਵਲੋਂ  ਇਕ ਪਤਰ ਜਾਰੀ ਕਰ ਕਿ  1 ਜਾਂ 2 ਦਿਨ ਦੀ  ਮੈਡੀਕਲ ਛੁਟੀ ਨੂੰ ਬੰਦ ਕਰ ਕਿ 15 ਦਿਨ ਦੀ ਛੁਟੀ ਦਾ ਪਤਰ ਜਾਰੀ ਕਰ ਦਿਤਾ  ਸੀ । ਜਿਸ ਦੇ ਮੁਤਾਬਿਕ ਜੇਕਰ ਕੋਈ ਵੀ ਕਰਮਚਾਰੀ ਇਕ ਦਿਨ ਦੀ ਛੁਟੀ ਦੀ ਮੰਗ ਕਰਦਾ ਸੀ ਤਾਂ ਓਸ ਨੂੰ 15 ਦਿਨਾਂ ਤਕ ਛੁਟੀ ਤੇ ਰਹਿਣਾ ਪੈਦਾਂ ਸੀ ਪਿਛਲੇ ਲੰਬੇ ਸਮੇਂ ਤੋਂ ਮਾਸਟਰ ਕੇਡਰ ਯੂਨੀਅਨ ਵਲੋਂ ਇਹ ਮੰਗ ਕੀਤੀ ਜਾ ਰਹੀ ਸੀ ਪਰ ਕੋਈ ਵੀ ਅਧਿਕਾਰੀ ਜਾਂ ਨੇਤਾਕਰਮਚਾਰੀਆਂ ਦਾ ਸਾਥ ਨਹੀ ਦੇ ਰਿਹਾ ਸੀ। ਇਹੋ ਜਿਹੇ  ਵਿਚ ਜਿਲੇ ਦੇ ਸਬ ਤੋਂ ਓਘੇ ਨੇਕ ਦਿਲ ਅਤੇ ਇਮਾਨਦਾਰ ਮੰਤਰੀ ਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਦੇ ਨਾਲ ਮਾਸਟਰ ਕੇਡਰ ਯੂਨੀਅਨ ਨੇ ਸੰਪਰਕ ਕਰ ਕਿ ਓਹਨਾਂ ਨੂੰ ਮੈਡੀਕਲ ਛੁਟੀ ਦੇ ਓਕਤ ਪਤਰ ਨੂੰ ਰਦ ਕਰਵਾਓਣ ਦੀ ਮੰਗ  ਕਰ ਕਿ ਦੁਬਾਰਾਂ ਤੋਂ ਇਕ ਦਿਨ ਦੀ ਮੈਡੀਕਲ ਛੁਟੀ ਤੇ ਜਾਣ ਲਈ  ਕੇਵਲ ਇਕ ਦਿਨ ਦੀ ਛੁਟੀ ਲਗਾਏ ਜਾਣ ਦੀ ਗਲ ਕੀਤੀ ਸੀ।ਜਿਸ ਤੇ  ਕੈਬਿਨੇਟ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਨੇ ਸਰਕਾਰ ਨਾਲ  ਗਲ ਕਰ ਕਿ ਓਕਤ ਪਤਰ ਨੂੰ ਵਾਪਸ ਕਰਵਾਂਓਦੇ ਹੋਏ  ਪਹਿਲੀ ਵਾਲੀ ਨੀਤਿ ਨੂੰ ਲਾਗੂ ਕਰਵਾਇਆ। ਇਸ ਨੀਤਿ ਨੂੰ ਲਾਗੂ ਕਰਵਾਓਣ ਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਅਜ ਬਾਜਵਾ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਤੇ  ਪ੍ਰਧਾਨ  ਬਲਦੇਵ ਸਿੰਘ ਬੁਟਰ ਨੇ ਦਸਿਆ ਕਿ ਓਹਨਾਂ ਦੀਆਂ ਹੋਰ ਮੰਗਾਂ ਤੇ ਵੀ  ਬਾਜਵਾ ਨੇ ਵਿਚਾਰ  ਕਰਨ ਤੇ ਵਿਸ਼ਵਾਸ ਦਿਵਾਇਆ ਹੈ   ਇਸ ਮੋਕੇ ਹੋਰਨਾਂ ਤੋਂ ਇਲਾਵਾ  ਕੁਲਵਿੰਦਰ ਸਿੰਘ ਸਿਧੂ  ਜਿਲਾ ਪ੍ਰਧਾਨ, ਪ੍ਰੈਸ ਸਕਤਰ ਨਰਿੰਦਰ ਸਿੰਘ ਬਰਨਾਲ, ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਮੁਕੇਸ਼ ਕੁਮਾਰ, ਦਲਵਿੰਦਰਜੀਤ ਸਿੰਘ ਗਿਲ ਫਾਓਡਰ ਮੈਂਬਰ,  ਸ਼ਮਸ਼ੇਰ ਸਿੰਘ ਕਾਹਲੋਂ,  ਕਰਮਚੰਦ,  ਪ੍ਰੈਮ ਪਾਲ ਸਿੰਘ ਢਿਲੋਂ,  ਨਿਰਮਲ ਸਿੰਘ, ਰਿਆੜ, ਰਾਜਿੰਦਰ ਸ਼ਰਮਾ, ਮੁਖਵਿੰਦਰ ਸਿੰਘ,  ਗੁਰਮੀਤ ਸਿੰਘ,  ਲਾਜ ਕੁਮਾਰ, ਪਵਨ ਕੁਮਾਰ,  ਸੰਦੀਪ ਭਗਤ, ਰਾਮ ਲਾਲ, ਵਿਪਨ ਕੁਮਾਰ, ਪ੍ਰਦੀਪ ਕੁਮਾਰ, ਦਿਨੇਸ਼  ਅਬਰੋਲ, ਅਨਿਲ ਵਰਮਾ, ਪਰਵਿੰਦਰ ਸ਼ਰਮਾ, ਅਮਰਜੀਤ ਸਿੰਘ ਬਲਕਾਰ ਚੰਦ, ਕੁਲਭੂਸ਼ਣ ਲਾਡੀ, ਕੁਲਦੀਪ ਸਿੰਘ, ਸਿਕੰਦਰ ਸਿੰਘ ਅਰਵਿੰਦਰਜੀਤ ਸਿੰਘ ਭਾਟੀਆ, ਬਲਜੀਤ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸੀ।

WRITTEN BY