ਸੰਗਰੂਰ, 12 ਨਵੰਬਰ (ਸੰਜੀਵ ਸਿੰਗਲਾ)- ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਖਰੀਦ ਨਿਰਵਿਘਨ ਚਲ ਰਹੀ ਹੈ ਅਤੇ ਅਜ ਸ਼ਾਮ ਤਕ ਵਖ ਵਖ ਮੰਡੀਆਂ ਵਿਚ 18 ਲਖ 16 ਹਜਾਰ 900 ਮੀਟਰਕ ਟਨ ਝੋਨਾ ਆਇਆ ਹੈ ਜਿਸ ਵਿਚੋਂ ਵਖ- ਵਖ ਖਰੀਦ ਏਜੰਸੀਆਂ ਵਲੋਂ 18 ਲਖ 12 ਹਜ਼ਾਰ 16 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ ਨੇ ਦਸਿਆ ਕਿ ਪਨਗਰੇਨ ਵਲੋਂ 6 ਲਖ 65 ਹਜਾਰ 670 ਮੀਟਰਕ ਟਨ, ਮਾਰਕਫੈਡ ਵਲੋਂ 3 ਲਖ 93 ਹਜ਼ਾਰ 335 ਮੀਟਰਕ ਟਨ, ਪਨਸਪ ਵਲੋਂ 3 ਲਖ 5 ਹਜਾਰ 978 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਉਸ ਕਾਰਪੋਰੇਸ਼ਨ ਵਲੋਂ 94 ਹਜ਼ਾਰ 891 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 3 ਲੱਖ 1 ਹਜ਼ਾਰ 904 ਮੀਟਰਕ ਟਨ ਅਤੇ ਵਪਾਰੀਆਂ ਵਲੋਂ 50238 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ।ਉਨ੍ਹਾਂ ਦਸਿਆ ਕਿ ਖਰੀਦ ਕੀਤੇ ਝੋਨੇ ਦੀ 2669 ਕਰੋੜ 93 ਲੱਖ ਦੀ ਅਦਾਇਗੀ ਹੋ ਚੁਕੀ ਹੈ।ਉਨ੍ਹਾਂ ਦਸਿਆ ਕਿ 72 ਘੰਟਿਆਂ ਵਿਚ ਲਿਫਟਿੰਗ ਦੇ ਸਰਕਾਰੀ ਮਾਪਦੰਡਾਂ ਮੁਤਾਬਕ ਸੌ ਫੀਸਦੀ ਲਿਫਟਿੰਗ ਕੀਤੀ ਜਾ ਚੁਕੀ ਹੈ।
ਜ਼ਿਲ੍ਹੇ ’ਚ ਖਰੀਦ ਏਜੰਸੀਆਂ ਵੱਲੋਂ 18 ਲਖ 12 ਹਜ਼ਾਰ 16 ਮੀਟਰਕ ਟਨ ਝੋਨੇ ਦੀ ਖਰੀਦ : ਡੀ.ਸੀ.



