ਚੌਕ ਮਹਿਤਾ, 12 ਨਵੰਬਰ (ਬਲਜਿੰਦਰ ਸਿੰਘ ਰੰਧਾਵਾ)- ਸਥਾਨਕ ਬਟਾਲਾ ਜਲੰਧਰ ਰੋਡ ਤੇ ਥਾਣਾ ਮਹਿਤਾ ਦੇ ਨਜਦੀਕ ਹੋਏ ਸ਼ੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਅਤੇ ਦੂਸਰੇ ਵਿਅਕਤੀ ਦੇ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ.ਐਸ.ਆਈ. ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਤੇਜ ਰਫਤਾਰ ਔਰਬਿਟ ਬੱਸ ਪੀ.ਬੀ.03.ਏ.ਪੀ.7514 ਨੇ ਓਵਰਟੇਕ ਕਰਨ ਸਮੇਂ ਦੂਜੀ ਸਾਈਡ ਬਟਾਲਾ ਵਾਲੋਂ ਆ ਰਹੇ ਮੋਟਰਸਾਈਕਲ ਪੀ.ਬੀ.10.ਏ.ਐਕਸ. 8718 ਨੂੰ ਟੱਕਰ ਮਾਰ ਦਿੱਤੀ, ਇਸ ਦੌਰਾਨ ਮੋਟਰਸਾਈਕਲ ਚਾਲਕ ਬਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬੁੱਟਰ ਖੁਰਦ ਦੀ ਮੌਤ ਹੋ ਗਈ, ਜਦ ਕਿ ਪਿੱਛੇ ਬੈਠਾ ਜਰਨੈਲ ਸਿੰਘ ਪੁੱਤਰ ਹਰਬੰਸ ਸਿੰਘ ਗੰਭੀਰ ਰੂਪ ’ਚ ਜਖਮੀ ਹੋ ਗਿਆ। ਪੁਲਿਸ ਨੇ ਬੱਸ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਮੋਟਰਸਾਈਕਲ ਦੀ ਟੱਕਰ ’ਚ ਇੱਕ ਦੀ ਮੌਤ-ਦੂਜਾ ਗੰਭੀਰ ਜਖਮੀ



