ਫਿਰੋਜ਼ਪੁਰ, 12 ਨਵੰਬਰ (ਸਤਬੀਰ ਬਰਾੜ)- ਅਕਾਲੀ ਦਲ ਦੇ ਫਿਰੋਜ਼ਪੁਰ ਦਿਹਾਂਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਾਂਗਰਸੀ ਵਿਦਾਇਕ ਮੈਡਮ ਸਤਕਾਰ ਕੌਰ ਤੇ ਨਿਜਾਇਜ ਪਰਚੇ ਕਰਵਉਣ ਦੇ ਦੋਸ਼ ਲਗਾਏ। ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕੀ ਨਗਰ ਕੌਂਸਲ ਮਮਦੋਟ ਦੀ ਚੋਣ ਦਾ ਜੋ ਰੌਲਾ ਕੁਝ ਦਿਨ ਪਹਿਲੇ ਚਲ ਰਿਹਾ ਸੀ ਉਸਦੇ ਤਹਿਤ ਹੀ ਕਾਂਗਰਸ ਕੋਲ ਬਹੁਮਤ ਨਹੀਂ ਹੈ ਅਤੇ ਕਾਂਗਰਸੀ ਧਕੇ ਨਾਲ ਪ੍ਰਧਾਨਗੀ ਖੋਹਣਾ ਚਾਹੁੰਦੇ ਹਨ। ਜਿਸ ਦੇ ਤਹਿਤ ਹੀ ਰਜਿਸ ਕਾਰਣ ਮਧੂ ਬਾਲਾ ਪ੍ਰਧਾਨ ਨਗਰ ਕੌਂਸਲ ਮਮਦੋਟ ਦੇ ਪਤੀ ਰਾਜ ਕੁਮਾਰ ਨਰੰਗ ਜੇਠ ਸੰਦੀਪ ਕੁਮਾਰ ਐਮ.ਸੀ ਨਿਰਮਲ ਸਿੰਘ ਐਮ. ਸੀ ਕੇਵਲ ਕ੍ਰਿਸ਼ਨ ਐਮ ਸੀ ਪ੍ਰਦੀਪ ਅਤੇ ਨਰਿੰਦਰ ਸਿੰਘ ਤੇ ਨਜਾਇਜ ਪਰਚੇ ਦਰਜ ਕਰਵਾਏ ਗਏ ਹਨ। ਇਸ ਮੌਕੇ ਰਾਜ ਕੁਮਾਰ ਨਰੰਗ ਨੇ ਕਿਹਾ ਕੀ ਇਹ ਪਰਚੇ ਸਿਆਸੀ ਨੀਤੀ ਦੇ ਕਾਰਣ ਅਮ੍ਰਿਤ ਪਾਲ ਸਿੰਘ ਪੁਤਰ ਅਵਤਾਰ ਸਿੰਘ ਵਲੋਂ ਕਰਵਾਏ ਗਏ ਹਨ। ਉਹਨਾਂ ਨੇ ਕਿਹਾ ਕੀ ਇਹ ਪਰਚਾ ਕਾਂਗਰਸੀ ਐਮ ਸੀ ਦਲਜੀਤ ਸਿੰਘ ਬਾਬਾ ਦੇ ਕਹਿਣੇ ਤੇ ਕਰਵਾਏ ਗਏ ਹਨ, ਜੋ ਪ੍ਰਧਾਨ ਬਣਨਾ ਚਾਹੁੰਦਾ ਹੈ ਇਸ ਮੌਕੇ ਸਾਬਾਕ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕੀ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀ ਹੈ ਅਤੇ ਅਕਾਲੀ ਵਰਕਰਾਂ ਤੇ ਨਜਾਇਜ ਪਰਚੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਉਹ ਸਹਿਣ ਨਹੀਂ ਕਰਣਗੇ ਅਤੇ ਜੇ ਇਕ ਨਜਾਇਜ ਪਰਚੇ ਕੈਂਸਲ ਨਾ ਕੀਤੇ ਗਏ ਤਾ ਕਰੜਾ ਸਘੰਰਸ ਕਰਾਂਗੇ। ਉਹਨਾਂ ਨੇ ਦਿਹਾਂਤੀ ਐਮ.ਐਲ ਏ ਨੂੰ ਪਰਚਾ ਮੰਤਰੀ ਦੇ ਨਾਂ ਨਾਲ ਸੰਬੋਧਤ ਕੀਤਾ। ਇਸ ਸਬੰਧੀ ਜਦੋਂ ਐਮ ਐਲ ਏ ਮੈਡਮ ਸਤਿਕਾਰ ਕੌਰ ਗਹਿਰੀ ਨਾਲ ਗਲ ਕਰਨੀ ਚਾਹੀ ਤਾਂ ਉਹਨਾਂ ਨਾਲ ਗਲ ਨਹੀਂ ਹੋ ਸਕੀ
ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਲਗਾਏ ਕਾਂਗਰਸੀਆਂ ’ਤੇ ਨਜਾਇਜ ਪਰਚੇ ਕਰਵਉਣ ਦੇ ਦੋਸ਼



