Skip to content
Independent perspectives. Global stories.
BREAKING

ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ’ਤੇ ਸੰਘਣੀ ਧੂੰਦ ਕਾਰਨ ਗੱਡੀਆਂ ’ਚ ਗੱਡੀਆਂ ਵੱਜੀਆਂ

Share this story

ਧਨੌਲਾ 12 ਨਬੰਵਰ (ਸਰਾਜ ਘਨੌਰ, ਇਕਬਾਲ ਨਹਿਲ)- ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਤੇ ਪਿੰਡ ਬਡਬਰ ਨਜਦੀਕ ਇੱਕ ਆਟੇ ਦੀਆ ਥੈਲੀਆਂ ਨਾਲ ਭਰੇ ਖੜੇ ਕੈਂਟਰ ਦੋ ਬੱਸਾਂ ਤੇ ਇੱਕ ਟੈਪੂ ਟ੍ਰੈਵਿਲ ਵਜਣ ਕਾਰਨ ਬੱਸ ਦੇ ਡਰਾਇਵਰ ਸਮੇਤ ਕੁੱਝ ਸਵਾਰੀਆਂ ਦੇ ਮਾਮੂਲੀ ਸੱਟਾ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੇ ਜਾਇਜਾ ਲੈ ਰਹੇ ਥਾਣਾ ਧਨੌਲਾ ਦੇ ਪੁਲਿਸ ਅਫਸਰ ਸਬ: ਇੰਸ: ਮੈਡਮ ਰੁਪਿੰਦਰ ਕੌਰ, ਥਾਣੇਦਾਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਟੇ ਦੀਆ ਥੈਲੀਆਂ ਨਾਲ ਭਰਿਆ ਕੈਟਰ ਨੰ: ਪੀਬੀ19ਈ-8991 ਰੋਡ ਉਪਰ ਖੜ੍ਹਾ ਸੀ, ਸੰਘਣੀ ਧੂੰਦ ਕਾਰਨ ਇੱਕ ਪ੍ਰਾਈਵੇਟ ਗੋਬਿੰਦ ਕੰਪਨੀ ਦੀ ਬੱਸ ਨੰ: ਪੀਬੀ19ਈ 7981 ਵਿੱਚ ਜਾ ਵੱਜੀ ਜਿਸ ਦੇ ਪਿੱਛੇ ਪੀਆਰਟੀਸੀ ਬਰਨਾਲਾ ਡਿੱਪੂ ਦੀ ਬੱਸ ਨੰ: ਪੀਬੀ 19 ਐਮ 0270 ਵੱਜੀ ਅਤੇ ਇਸ ਦੇ ਪਿੱਛੇ ਟੈਪੂ ਟ੍ਰੈਵਿਲ ਨੰ: ਪੀਬੀ 01ਏ 9687 ਜੋ ਬਠਿੰਡੇ ਤੋ ਰਿਸ਼ੀਕੇਸ ਲਈ ਜਾ ਰਹੀ ਸੀ ਆ ਵੱਜੀ। ਉੂਨ੍ਹਾਂ ਦੱਸਿਆ ਕਿ ਖੜ੍ਹਕਾ ਸ੍ਯੁਣਦਿਆ ਹੀ ਕੈਂਟਰ ਡਰਾਇਵਰ ਸੰਘਣੀ ਧੂੰਦ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਗੋਬਿੰਦ ਬੱਸ ਦੇ ਡਰਾਇਵਰ ਸੁਖਪਾਲ ਸਿੰਘ ਕਾਲਾ ਅਤੇ ਵਿੱਚ ਬੈਠੀਆ ਕੁੱਝ ਸਵਾਰੀਆ ਦੇ ਮਾਮੂਲੀ ਸੱਟਾ ਲੱਗੀਆ ਅਤੇ ਜਾਨੀ ਨੁਕਾਸਨ ਹੋਣ ਤੋ ਬਚਤ ਰਹਿ ਗਈ। ਹਾਈਵੇ ਪੈਟਰੋਲੀਅਮ ਐਬੂੁਲੈਸ ਮੁਲਾਜ਼ਮ ਹਰਦਿਆਲ ਸਿੰਘ ਤੇ ਮੱਖਣ ਸਿੰਘ ਨੇ ਮੌਕੇ ਤੇ ਪਹੁੰਚ ਕੇ ਆਪਣੀ ਡਿਉਟੀ ਨਿਭਾਉਦਿਆ ਸੜ੍ਹਕ ਤੇ ਖੜੇ ਹੋ ਕੇ ਹੋਰ ਗੱਡੀਆਂ ਵਿੱਚ ਵਜਣ ਤੋਂ ਬਚਾਅ ਲਿਆ ਗਿਆ। ਮੈਡਮ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਹਾਦਸਾ ਕੈਂਟਰ ਵਾਲੇ ਦੀ ਗਲਤੀ ਕਾਰਨ ਹੋਇਆ ਇਸ ਲਈ ਕੈਂਟਰ ਕਬਜੇ ’ਚ ਕਰ ਲਿਆ ਬਾਕੀ ਕਾਰਵਾਈ ਅਰੰਭ ਦਿੱਤੀ ਗਈ ਹੈ।

WRITTEN BY