Skip to content
Independent perspectives. Global stories.
BREAKING

ਨੈਸ਼ਨਲ ਹਾਈਵੇ ’ਤੇ ਬਣ ਰਹੀ ਪੁਲੀ ਦਾ ਪਿਛਲੇ 10 ਦਿਨਾ ਤੋਂ ਕੰਮ ਬੰਦ-ਲੋਕ ਪਰੇਸ਼ਾਨ

Share this story

ਸਰਦੂਲਗੜ੍ਹ, 11 ਨਵੰਬਰ (ਵਿਪਨ ਗੋਇਲ, ਬਲਜੀਤ ਪਾਲ)-ਸਰਦੂਲਗੜ੍ਹ ਸ਼ਹਿਰ ਦੇ ਸਰਸਾ ਕੈਚੀਆਂ ਉਪਰ ਨੈਸ਼ਨਲ ਹਾਈਵੇ ਉਪਰ ਬਣ ਰਹੀ ਪੁਲੀ ਦਾ 10 ਦਿਨਾਂ ਤੋ ਬੰਦ ਪਏ ਕੰਮ ਕਾਰਨ ਲੋਕ ਪਰੇਸ਼ਾਨ ਹਨ ਇਸ ਤੋ ਇਲਾਵਾ ਪਿਛਲੇ ਕਈ ਦਿਨਾਂ ਤੋ ਪੈ ਰਹੀ ਧੁੰਦ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਇਸ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਮਰੇਡ ਲਾਲ ਚੰਦ ਨੇ ਕਿਹਾ ਕਿ ਠੇਕੇਦਾਰ ਅਤੇ ਵਿਭਾਗ ਵੱਲੋ ਪਿਛਲੇ 10 ਦਿਨਾਂ ਤੋ ਇਸ ਪੁਲੀ ਦਾ ਕੰਮ ਬੰਦ ਕਰ ਰੱਖਿਆ ਹੈ ਜਿਥੇ ਇਹ ਰੋਡ ਪਠਾਨਕੋਟ ਦਿੱਲੀ ਨੂੰ ਜੋੜਦੀ ਹੈ ਜਿਸ ਕਾਰਨ ਇਸ ਰੋਡ ਤੇ ਕਾਫੀ ਆਵਾਜਾਈ ਰਹਿੰਦੀ ਹੈ ਪਰੰਤੂ ਠੇਕੇਦਾਰ ਵੱਲੋ ਕਈ ਦਿਨਾਂ ਤੋ ਇਸ ਪੁਲੀ ਦਾ ਕੰਮ ਬੰਦ ਕਰ ਰਖਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਤੋ ਇਲਾਵਾ ਇਹ ਪੁਲੀ ਨਾ ਬਣਨ ਕਾਰਨ ਵਿਭਾਗ ਵੱਲੋ ਨਹਿਰੀ ਪਾਣੀ ਵੀ ਕਈ ਦਿਨਾਂ ਤੋ ਬੰਦ ਕਰ ਰੱਖਿਆ ਹੈ ਜਿਸ ਕਾਰਨ ਕਿਸਾਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉ ਕਿ ਇਹ ਪੁਲੀ ਦਾ ਕੰਮ ਲਟਕਣ ਕਾਰਨ ਨਹਿਰੀ ਵਿਭਾਗ ਵੱਲੋ ਪਾਣੀ ਬੰਦ ਕਰਨ ਕਾਰਨ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਨੀ ਮੁਸ਼ਕਲ ਹੋ ਰਹੀ ਹੈ ਅਤੇ ਬਿਜਾਈ ਪਛੜ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾਂ ਨੇ ਮੰਗ ਕੀਤੀ ਹੈ ਕਿ ਇਸ ਪੁਲੀ ਨੂੰ ਜਲਦੀ ਤੋ ਜਲਦੀ ਬਣਾਇਆ ਜਾਵੇ ਤਾਂ ਕਿ ਲੋਕ ਪਰੇਸ਼ਾਨੀ ਤੋ ਬੱਚ ਸਕਣ। ਜਦ ਇਸ ਸੰਬੰਧ ਵਿੱਚ ਬੀ ਐਡ ਆਰ ਵਿਭਾਗ ਦੇ ਜੇ ਈ ਵਜੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਝੁਨੀਰ ਬਿਜਲੀ ਘਰ ਕੋਲ ਰਜਵਾਹੇ ਦੀ ਪੁਲੀ ਬਣਾਉਣ ਕਾਰਨ ਉਸ ਪੁਲੀ ਦੇ ਵਿਆਕਤੀ ਇਸ ਪੁਲ ਉਪਰ ਲਾ ਦਿੱਤੇ ਕਿਉਕਿ ਠੇਕੇਦਾਰ ਕੋਲ ਲੇਬਰ ਘੱਟ ਸੀ ਜਿਸ ਕਾਰਨ ਇਸ ਪੁਲੀ ਦਾ ਕੰਮ ਬੰਦ ਹੋ ਗਿਆ ਛੇਤੀ ਹੀ ਇਸ ਪੁਲੀ ਦਾ ਕੰਮ ਚਾਲੂ ਕਰ ਦਿੱਤਾ ਜਾਵੇਗਾ।

WRITTEN BY