ਪਟਿਆਲਾ, 10 ਨਵੰਬਰ- ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ. ਸਿੰਘ ਓਬਰਾਏ ਦਾ ਗੁਰਦੁਆਰਾ ਸਾਹਿਬ ਟਰਬਿਆਨਾ ਰੋਡ, ਯੂਬਾ ਸਿਟੀ (ਅਮਰੀਕਾ) ਦੀ ਪ੍ਰਬੰਧਕੀ ਕਮੇਟੀ ਵਲੋਂ ਉਨ੍ਹਾਂ ਵਲੋਂ ਕੀਤੇ ਗਏ ਸਮਾਜ ਸੇਵੀ ਕੰਮਾਂ ਵਿਚ ਪਾਏ ਵਡਮੁਲੇ ਯੋਗਦਾਨ ਲਈ ਸਨਮਾਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਡਾ. ਐਸ.ਪੀ. ਸਿੰਘ ਓਬਰਾਏ ਨੇ ਸਰਬਤ ਦਾ ਭਲਾ ਟਰਸਟ ਦੀਆਂ ਗਤੀਵੀਧਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਵੀ ਆਪਣੇ ਵਲੋਂ ਦਸਵੰਧ ਕਢ ਕੇ ਲੋੜਵੰਦਾਂ ਦੀ ਮਦਦ ਕਰਨ।ਗੁਰਦੁਆਰਾ ਸਾਹਿਬ ਟਰਬਿਆਨਾ ਰੋਡ ਵਿਖੇ ਗੁਰਤਾਗਦੀ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਨਗਰ ਕੀਰਤਨ ਤੋਂ ਪਹਿਲਾਂ ਇਕ ਮਹੀਨੇ ਧਾਰਮਿਕ ਦੀਵਾਨ ਸਜਾਏ ਗਏ। ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਨਗਰ ਕੀਰਤਨ ਤੋਂ 2 ਦਿਨ ਪਹਿਲਾਂ ਆਤਿਸ਼ਬਾਜ਼ੀ ਕੀਤੀ ਗਈ ਅਤੇ 1 ਦਿਨ ਪਹਿਲਾਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੇ ਲਈ ਵਖ-ਵਖ ਆਗੂਆਂ ਨੂੰ ਸਦਾ ਪਤਰ ਦਿਤਾ ਗਿਆ ਸੀ। ਇਨ੍ਹਾਂ ‘ਚ ਡਾ. ਹਰਸ਼ਿੰਦਰ ਕੌਰ, ਸਰਬਤ ਦਾ ਭਲਾ ਚੈਰੀਟਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ. ਸਿੰਘ ਓਬਰਾਏ, ਇੰਗਲੈਂਡ ਤੋਂ ਡਾ. ਇਕਤਿਦਾਰ ਕਰਾਮਾਤ ਚੀਮਾ ਤੋਂ ਇਲਾਵਾ ਹੋਰ ਵੀ ਆਗੂ ਸ਼ਾਮਿਲ ਸਨ। ਇਨ੍ਹਾਂ ਆਗੂਆਂ ਨੂੰ ਉਨ੍ਹਾਂ ਵਲੋਂ ਭਾਈਚਾਰਕ ਕੰਮਾਂ ਲਈ ਸਨਮਾਨਿਤ ਵੀ ਕੀਤਾ ਗਿਆ।ਸਨਮਾਨ ਕਰਨ ਵਾਲਿਆਂ ਵਿਚ ਗੁਰਨਾਮ ਸਿੰਘ ਪੰਮਾ, ਬਲਬੀਰ ਸਿੰਘ ਸੋਹਲ, ਗੁਰਮੇਜ ਸਿੰਘ ਗਿਲ, ਬਲਰਾਜ ਸਿੰਘ ਢਿਲੋਂ, ਸੁਖਵਿੰਦਰ ਸਿੰਘ, ਹਰਭਜਨ ਸਿੰਘ ਢੇਰੀ, ਪਲਵਿੰਦਰ ਸਿੰਘ ਮਾਹੀ, ਦਲਵੀਰ ਸਿੰਘ ਗਿਲ, ਹਰਮਨਦੀਪ ਸਿੰਘ ਸੰਧੂ ਤੇ ਹਰਨਰਿੰਦਰ ਪਾਲ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਡਾ. ਐਸ.ਪੀ. ਸਿੰਘ ਓਬਰਾਏ ਦੇ ਨਾਲ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਅਹੁਦੇਦਾਰ ਗੁਰਜਤਿੰਦਰ ਸਿਘ ਰੰਧਾਵਾ, ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਹਰਪ੍ਰੀਤ ਸਿੰਘ ਸੰਧੂ, ਜਸਵਿੰਦਰ ਸਿੰਘ ਸ਼ੇਰਗਿਲ, ਪਰਮਜੀਤ ਸਿੰਘ ਖਹਿਰਾ, ਹਰਜਿੰਦਰ ਸਿੰਘ ਧਾਮੀ, ਸਤਿੰਦਰ ਪਾਲ ਸਿੰਘ ਹੇਅਰ, ਗੁਰਪਾਲ ਸਿੰਘ ਡਡਵਾਲ, ਹੁਸ਼ਿਆਰ ਸਿੰਘ ਡਡਵਾਲ, ਸ਼ਸ਼ੀ ਪਾਲ, ਵਰਿੰਦਰ ਸਿੰਘ, ਇੰਦਰਜੀਤ ਸਿੰਘ, ਬਲਰਾਜ ਸਿੰਘ ਰੰਧਾਵਾ ਅਤੇ ਬਲਜੀਤ ਬਾਸੀ ਵੀ ਹਾਜ਼ਰ ਸਨ> ਪੂਰੇ ਨਗਰ ਕੀਰਤਨ ਦੌਰਾਨ ਡਾ. ਐਸ.ਪੀ. ਸਿੰਘ ਓਬਰਾਏ ਵਖ-ਵਖ ਜਥੇਬੰਦੀਆਂ, ਸਿਖ ਲੀਡਰਾਂ ਅਤੇ ਸੰਗਤ ਨੂੰ ਮਿਲੇ।
ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ (38ਵੀਂ ਸਿਖ ਪਰੇਡ) ਦੌਰਾਨ ਸ. ਓਬਰਾਏ ਦਾ ਵਿਸ਼ੇਸ਼ ਸਨਮਾਨ



