Skip to content
Independent perspectives. Global stories.
BREAKING

ਦਿੱਲੀ ’ਚ ਓਡ-ਈਵਨ ਦੌਰਾਨ ਡੀ.ਟੀ.ਸੀ. ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ

Share this story

ਨਵੀਂ ਦਿੱਲੀ, 10 ਨਵੰਬਰ (ਪੀ.ਟੀ.)- ਦਿੱਲੀ ’ਚ 13 ਨਵੰਬਰ ਤੋਂ ਲੈ ਕੇ 17 ਨਵੰਬਰ ਤਕ ਓਡ-ਈਵਨ ਫਾਰਮੂਲਾ ਲਾਗੂ ਹੋਵੇਗਾ।ਓਡ-ਈਵਨ ਦੌਰਾਨ 5 ਦਿਨਾਂ ਤਕ ਦਿਲੀ ਸਰਕਾਰ ਨੇ ਲੋਕਾਂ ਨੂੰ ਵਡੀ ਰਾਹਤ ਦਿਤੀ ਹੈ। ਇਸ ਦੌਰਾਨ ਦਿਲੀ ਵਾਸੀ ਦਿਲੀ ਆਵਾਜਾਈ ਨਿਗਮ ਦੀਆਂ ਬਸਾਂ ‘ਚ ਮੁਫ਼ਤ ਸਫਰ ਕਰ ਸਕਣਗੇ। ਇਨ੍ਹਾਂ ਬਸਾਂ ‘ਚ ਕਲਸਟਰ ਬਸਾਂ ਵੀ ਸ਼ਾਮਲ ਹਨ।ਦਿਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਇਸ ਦੀ ਜਾਣਕਾਰੀ ਦਿਤੀ ਹੈ।ਦਿਲੀ ਸਰਕਾਰ ਬਾਰੇ ਕਿਹਾ ਕਿ ਜੇਕਰ ਬਸਾਂ ‘ਚ ਮੁਫ਼ਤ ਸਫਰ ਦੀ ਸਹੂਲਤ ਦਿਤੀ ਜਾਵੇਗੀ ਤਾਂ ਡੀ.ਟੀ.ਸੀ. ਬਸਾਂ ਨੂੰ ਪਹਿਲ ਦੇਵਾਂਗੇ ਅਤੇ ਆਪਣੀਆਂ ਗਡੀਆਂ ਦੀ ਵੀ ਘਟ ਵਰਤੋਂ ਕਰਾਂਗੇ। ਨਾਲ ਹੀ ਮੈਟਰੋ ‘ਚ ਵੀ ਭੀੜ ਘਟ ਹੋਵੇਗੀ।ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਓਡ-ਈਵਨ ਯੋਜਨਾ ਸਵੇਰੇ 8 ਤੋਂ ਸ਼ਾਮ 8 ਵਜੇ ਤਕ ਲਾਗੂ ਰਹੇਗੀ। ਦਿਲੀ ਵਾਸੀ 5 ਦਿਨਾਂ ‘ਚ ਤਰੀਕ ਦੇ ਹਿਸਾਬ ਨਾਲ ਗਡੀ ਲੈ ਕੇ ਬਾਹਰ ਨਿਕਲ ਸਕਣਗੇ। ਉਥੇ ਹੀ ਸਰਕਾਰ ਨੇ ਕਿਹਾ ਕਿ ਇਸ ਯੋਜਨਾ ਦੀ ਉਲੰਘਣਾ ਕਰਨ ਵਾਲਿਆਂ ਤੋਂ 2 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਦਿਲੀ ‘ਚ ਪ੍ਰਦੂਸ਼ਣ ਦੇ ਪਧਰ ‘ਚ ਕਮੀ ਆਏਗੀ। ਪਿਛਲੇ ਤਿੰਨ ਦਿਨਾਂ ਤੋਂ ਦਿਲੀ ਦੇ ਲੋਕ ਜ਼ਹਿਰੀਲੀ ਹਵਾ ਤੋਂ ਪਰੇਸ਼ਾਨ ਹਨ। ਲੋਕਾਂ ਲਈ ਸਾਹ ਤਕ ਲੈਣਾ ਮੁਸ਼ਕਲ ਹੋ ਰਿਹਾ ਹੈ।

WRITTEN BY