June 25, 2026 8:49 am

ਆਸਟ੍ਰੇਲੀਆ ‘ਚ ਮਨਰਾਜਵਿੰਦਰ ਸਿੰਘ ਨੌਜਵਾਨ ਨੂੰ ਮਾਰਨ-ਕੁੱਟਣ ਦੇ ਨਸਲੀ ਹਮਲੇ ਵਾਲੇ ਅਮਲ ਅਤਿ ਅਫਸੋਸਨਾਕ : ਮਾਨ

ਚੰਡੀਗੜ੍ਹ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-‘ਜੋ ਨਸਲੀ ਹਮਲੇ ਬਾਹਰਲੇ ਮੁਲਕਾਂ ਵਿਚ ਹੋ ਰਹੇ ਹਨ, ਇਹ ਸਿੱਖਾਂ ਉੱਤੇ ਨਹੀਂ ਹੋ ਰਹੇ। ਇਹ ਉਨ੍ਹਾਂ ਉੱਤੇ ਹੋ ਰਹੇ ਹਨ, ਜੋ ਪੈਦਾ ਤਾਂ ਸਿੱਖ ਕੌਮ ਵਿਚ ਹੋਏ ਹਨ ਲੇਕਿਨ ਜੋ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਕੇ ਆਪਣੇ ਗੁਰਾਂ ਤੋਂ , ਬਾਣੀ ਅਤੇ ਬਾਣੇ ਤੋਂ ਬੇਮੁੱਖ ਹੋ ਚੁੱਕੇ ਹਨ। ਜੇਕਰ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਸਿੱਖ ਆਪਣੇ ਸਿੱਖੀ ਸਰੂਪ ਵਿਚ ਕਾਇਮ ਹੋਣ, ਦਾੜ੍ਹੇ ਪ੍ਰਕਾਸ਼ ਹੋਣ ਅਤੇ ਸਿਰਾਂ ਉੱਤੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤ ਗਈ ਦਸਤਾਰ ਸਜਾਈ ਹੋਵੇ, ਉਨਾਂ੍ਹ ਉੱਤੇ ਕਤਂÂਂੀ ਵੀ ਹਮਲੇ ਨਹੀਂ ਹੋ ਸਕਦੇ। ਕਿਊਂਕਿ ਸਿੱਖ ਕੌਮ ਦੀ ਕਿਸੇ ਵੀ ਧਰਮ , ਕੌਮ, ਫਿਰਕੇ ਜਾਂ ਕਿਸੇ ਮੁਲਕ ਨਾਲ ਕਿਸੇ ਤਰਾਂ ਦੀ ਵੀ ਕੋਈ ਦੁਸ਼ਮਣੀ ਨਹੀਂ। ਬਲਕਿ ਸਿੱਖ ਕੌਮ ਤਾਂ ਪੰਜਾਬ ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਆਪਣੀ ਮਿਹਨਤ-ਮੁਸ਼ੱਕਤ ਕਰਦੀ ਹੋਈ ਆਪਣੀਆਂ ਨੇਕ ਕਮਾਈਆਂ ਵਿਚੋਂ ”ਦਸਵੰਧ” ਕੱਢ ਕੇ ”ਸਰਬੱਤ ਦੇ ਭਲੇ” ਦੇ ਮਿਸ਼ਨ ਅਧੀਨ ਸਭਨਾਂ ਦੀ ਹਰ ਪਲ ਬੇਹਤਰੀ ਲੋੜਦੀ ਹੈ ਅਤੇ ਅਮਲ ਕਰਦੀ ਹੈ। ਫਿਰ ਭਲਾਂ ਸਿੱਖ ਕੌਮ ਉੱਤੇ ਕੌਣ ਹਮਲਾ ਕਰ ਸਕਦਾ ਹੈ? ਪਰ ਫਿਰ ਵੀ ਅਸੀਂ ਮਨਰਾਜਵਿੰਦਰ ਸਿੰਘ ਉੱਤੇ ਉੱਥੋਂ ਦੇ ਆਸਟ੍ਰੇਲੀਅਨ ਵੱਲੋਂ ਕੀਤੇ ਗਏ ਨਸਲੀ ਹਮਲੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਆਸਟ੍ਰੇਲੀਅਨ ਹਕੂਮਤ ਨੂੰ ਅਪੀਲ ਕਰਦੇ ਹਾਂ ਕਿ ਜੋ ਸਿੱਖ ਨੌਜਵਾਨ ਆਪ ਦੇ ਮੁਲਕ ਵਿਚ ਪੜ੍ਹਾਈ ਕਰਨ ਲਈ ਜਾਂ ਕਾਰੋਬਾਰ ਕਰਨ ਲਈ ਆਏ ਹੋਏ ਹਨ, ਉਹ ਆਪ ਦੇ ਮੁਲਕ ਦੇ ਕਾਨੂੰਨਾਂ ਅਤੇ ਨਿਯਮਾਂ ਦਾ ਪਾਲਣ ਕਰਨ ਦੇ ਨਾਲ ਨਾਲ ਆਪ ਜੀ ਦੇ ਹਰ ਤਰਾਂ ਦੀ ਤਰੱਕੀ ਵਿਚ ਵੀ ਯੋਗਦਾਨ ਪਾ ਰਹੇ ਹਨ। ਇਸ ਲਈ ਉਨ੍ਹਾਂ ਦੇ ਜਾਨ -ਮਾਲ ਦੀ ਪੂਰੀ ਤਰਾਂ ਹਿਫਾਜਤ ਕੀਤੀ ਜਾਵੇ ਅਤੇ ਨਸਲੀ ਹਮਲੇ ਕਰਨ ਵਾਲਿਆਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ ਜਾਣ ਤਾਂ ਕਿ ਇਹ ਸਾਡੇ ਸਿੱਖ ਨੌਜਵਾਨ ਆਪਣੀਆਂ ਪੜ੍ਹਾਈਆਂ ਅਤੇ ਕਾਰੋਬਾਰ ਬਿਨਾਂ ਕਿਸੇ ਡਰ ਭੈਅ ਤੋਂ ਕਰ ਸਕਣ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਸਟ੍ਰੇਲੀਆ ਵਿਚ ਇਕ ਕਲੀਨਸ਼ੇਵਡ ਸਿੱਖ ਪਰਿਵਾਰ ਦੇ ਨੌਜਵਾਨ ਉਤੇ ਹੋਏ ਨਸਲੀ ਹਮਲੇ ਦੌਰਾਨ ਹੋਈ ਕੁੱਟ ਮਾਰ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਸ. ਮਾਨ ਨੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਸਿੱਖ ਪਰਿਵਾਰਾਂ ਨਾਲ ਸੰਬੰਧਤ ਨੌਜਵਾਨ ਬੱਚੇ ਬੱਚੀਆਂ ਨੂੰ ਜੋਰਦਾਰ ਗੁਜਾਰਿਸ਼ ਕਰਦੇ ਹੋਏ ਕਿਹਾ ਕਿ ਜੋ ਸਿੱਖੀ ਸਰੂਪ ਸਾਨੂੰ ਗੁਰੂ ਸਾਹਿਬਾਨ ਤੋਂ ਪ੍ਰਾਪਤ ਹੋਇਆ ਹੈ, ਇਸ ਨੂੰ ਪ੍ਰਾਪਤ ਕਰਨ ਲਈ ਗੁਰੂ ਸਾਹਿਬਾਨ, ਚਾਰੇ ਸਾਹਿਬਜ਼ਾਦਿਆਂ ਅਤੇ ਵੱਡੀ ਗਿਣਤੀ ਵਿਚ ਸ਼ਹੀਦ ਸਿੰਘਾਂ ਨੂੰ ਸਮੇਂ ਦੇ ਹੁਕਮਰਾਨਾਂ ਦੇ ਜੁਲਮ ਵੀ ਸਹਿਣੇ ਪਏ ਅਤੇ ਸ਼ਹਾਦਤਾ ਵੀ ਦੇਣੀਆਂ ਪਈਆਂ। ਬੰਦ-ਬੰਦ ਕਟਵਾਉਣੇ ਪਏ , ਚਰਖੜੀਆਂ ਤੇ ਜਿਊਂਦੇ ਚੜ੍ਹਨਾ ਪਿਆ, ਗਰਮ ਦੇਗਾਂ ਵਿਚ ਉਬਲਦੇ ਪਾਣੀਆਂ ਵਿਚ ਇਮਤਿਹਾਨ ਦੇਣੇ ਪਏ, ਸੱਤ ਅਤੇ ਨੌਂ ਸਾਲ ਦੇ ਮਾਸੂਮ ਸਾਹਿਬਜ਼ਾਦਿਆਂ ਨੇ ਜਾਲਮਾਂ ਅੱਗੇ ਈਨ ਨਾਂ ਮੰਨੀਂ, ਲੇਕਿਨ ਜਿਊਂਦੇ ਨੀਹਾਂ ਵਿਚ ਚਿਣੇ ਜਾਣ ਅਤੇ ਸ਼ਹਾਦਤ ਦਾ ਜਾਮ ਪੀਣ ਨੂੰ ਆਪਣਾ ਕੌਮੀ ਫਰਜ ਸਮਝਿਆ, ਤਦ ਜਾ ਕੇ ਇਹ ਸਿੱਖੀ ਸਾਨੂੰ ਪ੍ਰਾਪਤ ਹੋਈ। ਇਸ ਲਈ ਕੋਈ ਵੀ ਸਿੱਖ ਬੱਚਾ ਆਪਣੇ ਕੇਸਾਂ, ਭਰਵੱਟਿਆਂ ਆਦਿ ਦਾ ਕਤਲ ਨਾਂ ਕਰੇ ਅਤੇ ਆਪਣੇ ਨਾਵਾਂ ਨਾਲ ‘ਸਿੰਘ ਅਤੇ ਕੌਰ” ਬਿਲਕੁਲ ਨਾਂ ਹਟਾਵੇ ਅਤੇ ਆਪਣੇ ਸਿੱਖੀ ਬਾਣੇ ਅਤੇ ਬਾਣੀ ਨਾਲ ਜੁੜਦੇ ਹੋਏ ਫਖਰ ਮਹਿਸੂਸ ਕਰੇ। ਕਿਊਂਕਿ ਇਨ੍ਹਾਂ ਦੀ ਬਦੌਲਤ ਹੀ ਅੱਜ ਕੌਮਾਂਤਰੀ ਪਧੱਰ ਉੱਤੇ ਸਿੱਖ ਕੌਮ ਦੀ ਇਕ ਵੱਖਰੀ ਅਤੇ ਨਿਰਾਲੀ ਪਹਿਚਾਣ ਕਾਇਮ ਹੋਈ ਹੈ। ਇਸ ਨੂੰ ਕਾਇਮ ਰੱਖਣ ਲਈ ਜਿਥੇ ਮਾਪੇ , ਪ੍ਰਚਾਰਕ ਆਪਣੇ ਫਰਜਾਂ ਦੀ ਪੂਰਤੀ ਕਰਨ, ਉਥੇ ਸਿੱਖ ਬੱਚੇ, ਬੱਚੀਆਂ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਆਪਣੇ ਮਨਾਂ ਅਤੇ ਆਤਮਾਵਾਂ ਵਿਚੋਂ ਬਿਲਕੁਲ ਨਾਂ ਵਿਰਸਰਣ ਦੇਣ। ਜਦੋਂ ਅਸੀਂ ਆਪਣੇ ਸਿੱਖੀ ਸਰੂਪ ਵਿਚ ਹਰ ਖੇਤਰ ਵਿਚ ਵਿਚਰਾਂਗੇ, ਤਾਂ ਸਾਨੂੰ ਸਮੂਹ ਕੌਮਾਂ ਧਰਮਾਂ ਅਤੇ ਮੁਲਕਾਂ ਵੱਲੋਂ ਇਕ ਅਲੌਕਿਕ ਸਤਿਕਾਰ ਅਤੇ ਪਿਆਰ ਖੁਦ ਬਾ ਖਬਦ ਪ੍ਰਾਪਤ ਹੁੰਦਾ ਰਹੇਗਾ ਅਤੇ ਸਾਨੂੰ ਕਿਸੇ ਤਰਾਂ ਦੇ ਡਰ ਭੈਅ ਵਿਚ ਨਹੀਂ ਗੁਜਰਨਾ ਪਵੇਗਾ।

Send this to a friend