ਚੀਮਾ ਮੰਡੀ, 2 ਨਵੰਬਰ (ਜਰਨੈਲ ਸਿੰਘ ਚੌਹਾਨ)-ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ ਉਤਸਵ ਮੌਕੇ ਨਨਕਾਣਾ ਸਾਹਿਬ (ਪਾਕਿਸਤਾਨ)ਵਿਖੇ ਮਨਾਏ ਜਾ ਰਹੇ ਪਰਕਾਸ ਉਤਸਵ ਸਮਾਗਮ ਚ ਸਾਮਲ ਹੋਣ ਲਈ 27 ਸਰਧਾਲੂਆਂ ਦਾ ਜ਼ਥਾ ਲੋਕਲ ਗੁਰਦੁਆਰਾ ਪਰਬੰਧਕ ਕਮੇਟੀ ਦੀ ਅਗਵਾਈ ਚ ਗੁਰਦੁਆਰਾ ਨਾਨਕਸਰ ਚੀਮਾ ਤੋ ਰਵਾਨਾ ਹੋਇਆ।ਇਸ ਮੌਕੇ ਲੋਕਲ ਪਰਬੰਧਕ ਕਮੇਟੀ ਦੇ ਪਰਧਾਨ ਗੁਰਚਰਨ ਸਿੰਘ, ਮੈਨੇਜਰ ਸੁਰਿੰਦਰਜੀਤ ਸਿੰਘ ਬਧਨੀ, ਮੀਤ ਪਰਧਾਨ ਦਰਸਨ ਸਿੰਘ ਮਢਾਲੀ,ਮੈਬਰ ਗੁਰਦਿਆਲ ਸਿੰਘ ਤੇ ਦਲੀਪ ਸਿੰਘ ਨੇ ਦਸਿਆ ਕਿ ਇਹ ਜਥਾ ਪਰਕਾਸ ਉਤਸਵ ਸਮਾਗਮ ਚ ਹਿਸਾ ਲਵੇਗਾ ਅਤੇ ਪੰਜਾ ਸਾਹਿਬ ,ਨਨਕਾਣਾ ਸਾਹਿਬ ਆਦਿ ਗੁਰਧਾਮਾਂ ਦੇ ਦਰਸਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ।
ਚੀਮਾ ਮੰਡੀ ਤੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਥਾ ਰਵਾਨਾ



