Skip to content
Independent perspectives. Global stories.
BREAKING

ਡੀ.ਏ.ਵੀ. ਬਾਦਸ਼ਾਹਪੁਰ ’ਚ ਜੁੱਡੋ ਖੇਡ ਮੁਕਾਬਲੇ

Share this story

ਬਾਦਸ਼ਾਹਪੁਰ, 2 ਨਵੰਬਰ (ਗੁਰਪ੍ਰਕਾਸ਼ ਧੰਜੂ)-ਡੀ.ਏ.ਵੀ. ਸਕੂਲ ਬਾਦਸ਼ਾਹਪੁਰ ਵਿਖੇ ਡੀ.ਏ.ਵੀ. ਮੈਨੇਜਿੰਗ ਕਮੇਟੀ ਦੀ ਰਹਿਨੁਮਾਈ ਹੇਠ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਡੀ.ਏ.ਵੀ. ਨੈਸ਼ਨਲ ਸਪੋਰਟਸ ਦੇ ਕਲੱਸਟਰ ਪੱਧਰ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜ ਡੀ.ਏ.ਵੀ. ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਹਨਾਂ ਵਿੱਚੋਂ ਡੀ.ਏ.ਵੀ. ਬਾਦਸ਼ਾਹਪੁਰ ਨੇ 11 ਸੋਨੇ, 3 ਚਾਂਦੀ ਅਤੇ 3 ਤਾਂਬੇ ਦੇ ਮੈਡਲ ਜਿੱਤ ਕੇ ਓਵਰ ਆਲ ਟਰਾਫੀ ਤੇ ਕਬਜਾ ਕੀਤਾ। ਇਸ ਦੇ ਨਾਲ ਹੀ ਪੁਲਿਸ ਡੀ.ਏ.ਵੀ. ਪਟਿਆਲਾ ਨੇ 4 ਸੋਨੇ ਦੇ, ਡੀ.ਏ.ਵੀ. ਭੁਪਿੰਦਰਾ ਰੋਡ ਪਟਿਆਲਾ ਨੇ 1 ਸੋਨੇ ਅਤੇ 2 ਚਾਂਦੀ ਦੇ, ਡੀ.ਏ.ਵੀ. ਪਾਤੜ੍ਹਾਂ ਨੇ 2ਚਾਂਦੀ ਦੇ ਤਗਮੇ, ਡੀ.ਏ.ਵੀ. ਗਲੋਬਲ ਪਟਿਆਲਾ ਨੇ 2 ਚਾਂਦੀ ਦੇ ਤਗਮੇ ਜਿੱਤੇ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਸਿੰਘ ਜੀ ਨੇ ਇਸ ਮੌਕੇ ਤੇ ਬੋਲਦਿਆ ਜੇਤੂ ਬੱਚਿਆਂ, ਉਹਨਾਂ ਦੇ ਖੇਡ ਅਧਿਆਪਕਾਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਉਹਨਾਂ ਨੇ ਰੀਜਨਲ ਡਾਇਰੈਕਟਰ ਸ਼੍ਰੀ ਵਿਜੇ ਕੁਮਾਰ, ਕਲੱਸਟਰ ਇੰਚਾਰਜ ਸ਼੍ਰੀ ਐਸ.ਆਰ. ਪ੍ਰਭਾਕਰ ਅਤੇ ਡਾ. ਮੋਹਨ ਲਾਲ ਸ਼ਰਮਾਂ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਡੀ.ਏ.ਵੀ. ਬਾਦਸ਼ਾਹਪੁਰ ਨੂੰ ਇਹ ਖੇਡ ਸਮਾਗਮ ਕਰਵਾਉਣ ਦਾ ਮਾਣ ਬਖ਼ਸ਼ਿਆ। ਉਹਨਾਂ ਨੇ ਜੇਤੂ ਬੱਚਿਆਂ ਨੂੰ ਸਟੇਟ ਪੱਧਰ ਦੇ ਮੁਕਾਬਲੇ ਲਈ ਸ਼ੁਭ-ਇਛਾਵਾਂ ਦਿੱਤੀਆਂ।

WRITTEN BY