Skip to content
Independent perspectives. Global stories.
BREAKING

ਪੀਰ ਬਾਬਾ ਖਾਕੀ ਸ਼ਾਹ ਦੀ ਸਮਾਧ ’ਤੇ ਸਾਲਾਨਾ ਮੇਲਾ ਆਯੋਜਿਤ

Share this story

ਜਲਾਲਾਬਾਦ, 29 ਅਕਤੂਬਰ (ਸੋਨੂੰ ਮਹੰਤ, ਬੱਬੂ ਧਮੀਜਾ)-ਪੀਰ ਬਾਬਾ ਖਾਕੀ ਸ਼ਾਹ ਦੀ ਸਮਾਧ ਤੇ ਬ੍ਰਹਮਲੀਨ ਬਾਬਾ ਸੀਤਾ ਰਾਮ ਜੀ ਦੀ ਪ੍ਰੇਰਣਾ ਸਦਕਾ 45 ਸਲਾਨਾ ਮੇਲਾ ਧੂਮ-ਧਾਮ ਅਤੇ ਸ਼ਰਧਾਭਾਵਨਾ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਰੱਖੇ ਗਏ ਰਮਾਇਣ ਦੇ ਪਾਠ ਦਾ ਭੋਗ ਪੰਡਿਤ ਰਮੇਸ਼ ਅਚਾਰਿਆ ਵਲੋਂ ਪਾਇਆ ਗਿਆ। ਪਾਠ ਦੇ ਭੋਗ ਤੋਂ ਬਾਅਦ ਹਵਨ ਯੱਗ ਲਲਿਤ ਮੋਹਨ ਸ਼ਰਮਾ ਬਠਿੰਡੇ ਵਾਲੇ ਵਲੋਂ ਕਰਵਾਇਆ ਗਿਆ। ਇਸ ਤੋਂ ਬਾਅਦ ਗਊ ਪੂਜਾ ਅਮੀ ਚੰਦ ਵਰਮਾ ਵਲੋਂ ਕਰਵਾਈ ਗਈ। ਮੇਲੇ ਦਾ ਉਦਘਾਟਨ ਨਗਰ ਥਾਣਾ ਮੁਖੀ ਅਭਿਨਵ ਚੌਹਾਨ ਵਲੋਂ ਕੀਤਾ ਗਿਆ। ਝੰਡੇ ਦੀ ਰਸਮ ਬਾਬਾ ਟਿੱਕਾ ਮੇਹਰਬਾਨ ਵਲੋਂ ਕਰਵਾਈ ਗਈ। ਰੰਗਾ ਰੰਗ ਪ੍ਰੋਗਰਾਮ ਆਤਮਾ ਬੁੱਢੇ ਵਾਲੀਆ ਅਤੇ ਅਮਨ ਰੋਜੀ ਐਂਡ ਪਾਰਟੀ ਵਲਂੋ ਪੇਸ਼ ਕੀਤਾ ਗਿਆ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਗੋਲਡੀ ਕੰਬੋਜ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਕਾਂਗਰਸ ਕਮੇਟੀ ਦੇ ਸੂਬਾ ਸਪੋਕਸ ਪਰਸਨ ਰਾਜ ਬਖਸ਼ ਕੰਬੋਜ, ਰਮਨ ਵਲੇਚਾ, ਅਸ਼ੋਕ ਕੰਬੋਜ ਆਗੂ ਐਂਟੀ ਕਰੁੱਪਸ਼ਨ ਬਿਊਰੋ ਉਚੇਚੇ ਤੌਰ ਤੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਦਰਸ਼ਨ ਲਾਲ ਵਧਵਾ, ਵਿੱਕੀ ਧਵਨ, ਦਰਸ਼ਨ ਲਾਲ ਵਾਟਸ, ਹਰੀਸ਼ ਗਿਰਧਰ, ਅਸ਼ੋਕ ਗੁੰਬਰ, ਅਨੂਪ ਖੇੜਾ, ਖਰੈਤ ਲਾਲ, ਦੇਸ ਰਾਜ ਨੰਬਰਦਾਰ, ਦੁਲੀ ਚੰਦ ਸਰਪੰਚ, ਬਿਮਲ ਭਠੇਜਾ, ਹੈਪੀ ਸੰਧੂ, ਪ੍ਰੇਮ ਵਾਟਸ, ਸੇਵਾਦਾਰ ਰਾਮ ਨਾਥ, ਸ਼ਿਵ ਨਾਥ, ਰਵੀ, ਨੀਲੀਆ, ਖੇਮ ਚੰਦ ਆਦਿ ਮੌਜੂਦ ਸਨ। ਸ਼ਾਮ ਵੇਲੇ ਕਬੱਡੀ ਮੁਕਾਬਲੇ ਵੀ ਕਰਵਾਏ ਗਏ। ਅੰਤ ਆਏ ਮਹਿਮਾਨਾਂ ਨੂੰ ਮੇਲਾ ਪ੍ਰਬੰਧਕਾਂ ਵਲੋਂ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ।

WRITTEN BY