ਚੰਡੀਗੜ੍ਹ, 29 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਆਪ ਨੂੰ ਤਣਾਅ-ਮੁਕਤ ਕਰਨ ਲਈ ਗਊ ਦੀ ਸੇਵਾ ਕਰਦੇ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਦੋਂ ਵੀ ਕਿਸੇ ਮਾਮਲੇ ਨੂੰ ਲੈ ਕੇ ਕਿਸੇ ਤਰਾਂ ਦਾ ਕੋਈ ਫਿਕਰ ਹੁੰਦਾ ਹੈ ਤਾਂ ਉਹ ਗਊ ਸੇਵਾ ‘ਚ ਜੁ¤ਟ ਜਾਂਦੇ ਹਨ। ਉਨ੍ਹਾਂ ਇਹ ਖ਼ੁਲਾਸਾ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ ਵਿ¤ਚ ਗਊ ਪੂਜਣ ਦੇ ਸਮਾਗਮ ਮਗਰੋਂ ਕੀਤਾ ਹੈ।ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਨੂੰ ਬੜੀ ਅਕੀਦਤ ਹੈ ਇਸ ਸਥਾਨ ਨਾਲ। ਵਕਫ਼ੇ-ਵਕਫ਼ੇ ‘ਤੇ ਜਦੋਂ ਮੈਨੂੰ ਤਣਾਅ ਹੁੰਦਾ ਹੈ ਤਾਂ ਕਿਸੇ ਗ¤ਲ ਦਾ ਫਿਕਰ ਹੁੰਦਾ ਹੈ ਤਾਂ ਮੈਂ ਹਮੇਸ਼ਾ ਗਊ ਮਾਤਾ ਦੀ ਸੇਵਾ ਕਰਨ ਜਾਂਦਾ ਹਾਂ।” ਖ਼ਜ਼ਾਨਾ ਮੰਤਰੀ ਨੇ ਅ¤ਜ ਗਊ ਪੂਜਣ ਮੌਕੇ ਸਭ ਰਸਮਾਂ ਵੀ ਨਿਭਾਈਆਂ ਅਤੇ ਗਊਸ਼ਾਲਾ ਵਿ¤ਚ ਗਊਆਂ ਨੂੰ ਗੁੜ-ਸ਼¤ਕਰ ਆਦਿ ਵੀ ਪਾਇਆ। ਉਨ੍ਹਾਂ ਬਠਿੰਡਾ ਸ਼ਹਿਰ ਵਿ¤ਚ ਕਈ ਹੋਰ ਸਮਾਗਮਾਂ ਵਿ¤ਚ ਸ਼ਮੂਲੀਅਤ ਕੀਤੀ ਅਤੇ ਆਪਣੇ ਦਫ਼ਤਰ ਵਿ¤ਚ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਵਿ¤ਚ ਹਿੰਦੂ ਆਬਾਦੀ ਕਾਫੀ ਗਿਣਤੀ ਵਿ¤ਚ ਹੈ। ਖ਼ਜ਼ਾਨਾ ਮੰਤਰੀ ਨੇ ਆਖਿਆ ਕਿ ਸੂਬੇ ਵਿ¤ਚ ਅਗਲੇ ਵਰ੍ਹੇ ਤੋਂ ਸ਼ਰਾਬ ਦੇ ਰੇਟ ਘਟਾਏ ਜਾਣਗੇ ਅਤੇ ਤਸਕਰੀ ਰੋਕਣ ਲਈ ਨਵੀਂ ਆਬਕਾਰੀ ਨੀਤੀ ਤਹਿਤ ਅਜਿਹੇ ਕਦਮ ਚੁ¤ਕੇ ਜਾਣਗੇ। ਪੰਜਾਬ ਵਿ¤ਚ ਹਰਿਆਣਾ ਨਾਲੋਂ ਸ਼ਰਾਬ ਦੇ ਰੇਟ ਜ਼ਿਆਦਾ ਹਨ ਅਤੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਮਾਲੀਆ ਆਬਕਾਰੀ ਤੋਂ ਆਉਂਦਾ ਹੈ। ਉਨ੍ਹਾਂ ਆਖਿਆ ਕਿ ਦੂਸਰੇ ਸੂਬਿਆਂ ਨਾਲ ਲਗਦੀ ਸੀਮਾ ਦਾ 30 ਕਿਲੋਮੀਟਰ ਦਾ ਘੇਰਾ ਤਸਕਰੀ ਦੀ ਮਾਰ ਹੇਠ ਆ ਚੁ¤ਕਾ ਹੈ ਜਿਸ ਦਾ ਮਤਲਬ ਹੈ ਕਿ ਅ¤ਧਾ ਪੰਜਾਬ ਸ਼ਰਾਬ ਤਸਕਰੀ ਦੀ ਮਾਰ ਝ¤ਲ ਰਿਹਾ ਹੈ। ਤੁਹਾਨੂੰ ਦ¤ਸ ਦਈਏ ਕਿ ਸ਼ੁਰੁਆਤੀ ਸਮੇਂ ਤੋਂ ਮਨਪ੍ਰੀਤ ਸਿੰਘ ਅਕਾਲੀ ਪਾਰਟੀ ਤੋਂ ਸੰਬੰਧ ਰ¤ਖਦੇ ਸਨ ਪਰ ਉਸ ਤੋਂ ਉਨ੍ਹਾਂ ਨੇ ਆਪਣੀ ਨਵੀ ਪਾਰਟੀ ਪਿ¤ਪਲ ਪਾਰਟੀ ਚਲਾਈ ਗਈ ਤੇ ਚੋਣ ਵੀ ਲੜੀ ਪਰ ਪਰ ਉਸ ‘ਚ ਉਨ੍ਹਾਂ ਨੂੰ ਕੋਈ ਜਿ¤ਤ ਨਾ ਹਾਸਲ ਹੋਈ ‘ਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਤੇ ਹੁਣ ਕਾਂਗਰਸ ਪਾਰਟੀ ‘ਚ ਬਤੋਰ ਖਜਾਨਾ ਮੰਤਰੀ ਬਣ ਗਏ।
ਗਊ ਪੂਜਾ ਕਰ ਕੇ ਟੈਨਸ਼ਨ ਤੋਂ ਮੁਕਤੀ ਪਾਉਂਦੇ ਨੇ ਪੰਜਾਬ ਦੇ ਵਿ¤ਤ ਮੰਤਰੀ…ਸ. ਮਨਪ੍ਰੀਤ ਬਾਦਲ



