ਫਿਰੋਜ਼ਪੁਰ, 29 ਅਕਤੂਬਰ (ਸਤਬੀਰ ਬਰਾੜ)-ਗਣਿਤ ਸੁਧਾਰ ਪ੍ਰੋਗਰਾਮ ਪੁਰੇ ਪੰਜਾਬ ਵਿਚ ਪੜੋ ਪੰਜਾਬ, ਪੜਾਓ ਪੰਜਾਬ ਨਾਮ ਹੇਠ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਤਹਿਤ ਗਣਿਤ ਪੜ੍ਹਾ ਰਹੇ ਅਧਿਆਪਕਾਂ ਦੀ ਚੌਥੇ ਫੇਜ਼ ਦੀ ਤਿੰਨ ਰੋਜ਼ਾ ਵਰਕਸ਼ਾਪ 26 ਨਵੰਬਰ ਤੋਂ ਸ਼ੁਰੂ ਹੋਈ। ਇਸ ਵਰਕਸ਼ਾਪ ਵਿਚ 49 ਅਧਿਆਪਕਾਂ ਨੇ ਨਵੇਂ ਅਧਿਆਪਣ ਗੁਰ ਸਿੱਖੇ। ਵਰਕਸ਼ਾਪ ਵਿਚ ਗਣਿਤ ਮੇਲੇ ਦਾ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਧਿਆਪਕਾਂ ਵੱਲੋਂ ਤਿਆਰ ਕੀਤੀਆਂ ਗਈਆਂ ਗਣਿਤਕ ਕਿਰਿਆਵਾਂ ਦੀ ਪ੍ਰਸੰਸਾ ਕੀਤੀ। ਗਣਿਤ ਮੇਲੇ ਵਿਚ ਕਰਵਾਈਆਂ ਗਈਆਂ ਗਤੀਵਿਧੀਆਂ ਦਾ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਨੇ ਵੀ ਬਹੁਤ ਆਨੰਦ ਮਾਣਿਆ। ਇਸ ਮੌਕੇ ਡੀਐ¤ਮ ਰਵੀ ਗੁਪਤਾ ਨੇ ਦੱਸਿਆ ਕਿ ਇਹ ਵਰਕਸ਼ਾਪ ਗਣਿਤ ਸੁਧਾਰ ਪ੍ਰੋਗਰਾਮ ਵਿਚ ਇਕ ਸਾਰਥਕ ਉ¤ਦਮ ਸੀ, ਜਿਸ ਦਾ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਵਿੱਖ ਵਿਚ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਦਿਨੇਸ਼ ਚੌਹਾਨ, ਗੁਰਦੇਵ ਸਿੰਘ, ਰਾਜੀਵ ਸ਼ਰਮਾ, ਰਾਜੀਵ ਜਿੰਦਲ ਅਤੇ ਪ੍ਰਵੀਨ ਕੁਮਾਰ ਬਤੌਰ ਰਿਸੋਰਸ ਪਰਸਨ ਹਾਜ਼ਰ ਸਨ, ਜਿੰਨ੍ਹਾਂ ਨੇ ਪੂਰੀ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਰੋਚਕ ਢੰਗ ਨਾਲ ਕਿਰਿਆਵਾਂ ਕਰਵਾਈਆਂ। ਇਸ ਮੌਕੇ ਚਰਨ ਸਿੰਘ ਨੇ ਦੱਸਿਆ ਕਿ ਗਣਿਤ ਸੁਧਾਰ ਪ੍ਰੋਗਰਾਮ ਤਹਿਤ ਪੂਰੇ ਜ਼ਿਲ੍ਹੇ ਵਿਚ ਹਰੇਕ ਸਕੂਲ ਵਿਚ ਗਣਿਤ ਮੇਲੇ 6 ਨਵੰਬਰ ਤੋਂ 25 ਨਵੰਬਰ 2017 ਤੱਕ ਲਗਾਏ ਜਾ ਰਹੇ ਹਨ, ਜੋ ਵਿਦਿਆਰਥੀਆਂ ਵਿਚ ਗਣਿਤ ਪ੍ਰਤੀ ਰੂਚੀ ਪੈਦਾ ਕਰਨਗੇ।
ਚੌਥੇ ਗੇੜ ਦੀ ਗਣਿਤ ਵਰਕਸ਼ਾਪ ਦੀ ਗਣਿਤ ਮੇਲੇ ਨਾਲ ਸਮਾਪਤੀ



