Skip to content
Independent perspectives. Global stories.
BREAKING

ਫਰੀਦਕੋਟ ਪੁਲਿਸ ਵੱਲੋਂ 100 ਗ੍ਰਾਮ ਹੈਰੋਇਨ ਤੇ ਨਗਦੀ ਸਮੇਤ ਇੱਕ ਕਾਬੂ

Share this story

ਫਰੀਦਕੋਟ, 28 ਅਕਤੂਬਰ (ਗੁਰਜੀਤ ਰੋਮਾਣਾ)- ਫਰੀਦਕੋਟ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਅਤੇ ਕਰੀਬ 90000 ਦੀ ਨਗਦੀ ਸਮੇਤ ਕਾਬੂ ਕੀਤਾ ਹੈ।ਪ੍ਰੈਸਵਾਰਤਾ ਦੌਰਾਨ ਐਸ ਐਚ ਓ ਜਗਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਬ ਇੰਸਪੈਕਟਰ ਜਗਨਦੀਪ ਕੌਰ ਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸ਼ਕ ਦੇ ਅਧਾਰ ਤੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 100 ਗ੍ਰਾਮ ਹੈਰੋਇਨ ਜਿਸਦੀ ਅੰਤਰਾਸ਼ਟਰੀ ਮਾਰਕੀਟ ਕੀਮਤ ਕਰੀਬ 50 ਲਖ ਹੈ ਅਤੇ 90 ਹਜ਼ਾਰ ਦੀ ਨਗਦੀ ਬਰਾਮਦ ਕੀਤੀ ਹੈ। ਆਰੋਪੀ ਨੇ ਆਪਣਾ ਨਾਮ ਜਗਮੀਤ ਸਿੰਘ ਦਸਿਆ ਪਿੰਡ ਰਾਜੋਵਾਲਾ ਦਸਿਆ ਜਦੋਂ ਕਿ ਉਸਦਾ ਇਕ ਸਾਥੀ ਅਰਸ਼ਦੀਪ ਸਿੰਘ ਪੁਲਿਸ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਦੌਰਾਨ ਐਸ ਐਚ ਓ ਜਗਦੇਵ ਸਿੰਘ ਨੇ ਦਸਿਆ ਕਿ ਜਗਮੀਤ ਸਿੰਘ ਨੂੰ ਨਸ਼ਾ ਅਸ਼ੋਕ ਕੁਮਾਰ ਪਿੰਡ ਅਰਾਈਆਂ ਵਾਲਾ ਕਲਾਂ ਸਪਲਾਈ ਕਰਦਾ ਸੀ ਅਤੇ ਉਹ ਅਗੇ ਮੁਕਤਸਰ ਸ਼ਹਿਰ ਦੇ ਕਿਸੇ ਮੰਗਾ ਨਾਮਕ ਵਿਅਕਤੀ ਨੂੰ ਨਸ਼ੇ ਦੀ ਸਪਲਾਈ ਕਰਦਾ ਸੀ। ਉਹਨਾਂ ਨੇ ਦਸਿਆ ਕਿ ਆਰੋਪੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਅਤੇ ਅਸ਼ੋਕ ਕੁਮਾਰ ਤੇ ਮੰਗਾ ਤੇ ਵੀ ਮਾਮਲਾ ਦਰਜ਼ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

WRITTEN BY