ਭਾਈ ਰੂਪਾ, 28 ਅਕਤੂਬਰ (ਜਜਵੀਰ ਜਲਾਲ)- ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਅਤੇ ਸਮੂਹ ਐਮ. ਸੀ. ਸਹਿਬਾਨਾ ਵੱਲੋਂ ਆਪਣੇ ਨਗਰ ਭਾਈ ਰੂਪਾ ਨੁੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਲੰਮੇ ਸਮੇਂ ਤੋਂ ਭਾਈ ਰੂਪਾ ਨਗਰ ਦਾ ਰਿਕਾਡਤੋੜ ਵਿਕਾਸ ਕਰਵਾ ਕੇ ਆਪਣਾ ਨਾਮ ਰੋਸ਼ਨ ਕੀਤਾ ਹੈ। ਉਸ ਨੂੰ ਦੇਖਦੇ ਹੋਏ ਹੁਣ ਫੇਰ ਵਾਰਡ ਨੰ:-7 ਵਿੱਚ ਮਹਿਲਾਂ ਦੇ ਅਗਵਾੜ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਾਂਝੀ ਗਲੀ ਕੱਚੀ ਰਹਿੰਦੀ ਸੀ। ਜੋ ਕਿ ਬੀਤੇ ਦਿਨੀ ਨਗਰ ਪੰਚਾਇਤ ਵੱਲੋਂ ਇੰਟਰਲਾਕ ਟਾਇਲ ਲਾ ਕੇ ਸਾਂਝੀ ਗਲੀ ਪੱਕੀ ਕੀਤੀ ਗਈ। ਜਿਸ ਤੋ ਖੁਸ਼ ਹੋ ਕੇ ਮਹਿਲਾਂ ਅਗਵਾੜ ਦੇ ਕਰਨੈਲ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ, ਸਾਧੂ ਸਿੰਘ,ਗੋਰਾ ਸਿੰਘ, ਜੋਰਾ ਸਿੰਘ, ਗੁਰਚਰਨ ਸਿੰਘ, ਦੇਬੀ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਮਿੱਠੂ ਸਿੰਘ, ਸਿੰਦਰ ਕੌਰ, ਜੀਤ ਸਿੰਘ, ਨਾਇਬ ਸਿੰਘ, ਗੁਰਜੀਤ ਸਿੰਘ, ਬਿੰਦਰ ਸਿੰਘ, ਨਿੱਕੀ ਸਿੰਘ ਅਤੇ ਸੁਖਦੇਵ ਸਿੰਘ ਮਹਿਲ ਫਰਨੀਚਰ ਹਾਊਸ ਵਾਲੇ ਅਤੇ ਸਮੂਹ ਮਹਿਲ ਪਰਿਵਾਰ ਵੱਲੋਂ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ ਅਤੇ ਵਾਰਡ ਨੰ:- 7 ਦੀ ਐਮ. ਸੀ. ਕ੍ਰਿਸ਼ਨਾ ਦੇਵੀ ਅਤੇ ਸਮੁੱਚੀ ਨਗਰ ਪੰਚਾਇਤ ਦਾ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਵੱਲੋਂ ਅਤੇ ਸਮੁੱਚੀ ਨਗਰ ਪੰਚਾਇਤ ਵੱਲੋਂ ਅੱਗੇ ਤੋਂ ਭਰੋਸਾ ਦਵਾਇਆ ਹੈ ਕਿ ਰਹਿੰਦਾ ਵਿਕਾਸ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ।
ਸਾਂਝੀ ਗਲੀ ’ਚ ਇੰਟਰਲਾਕ ਟਾਇਲਾ ਲਾਉਣ ’ਤੇ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਕੀਤਾ ਸਨਮਾਨਿਤ



